IndiaPunjab

ਵਿਦੇਸ਼ ਮੰਤਰਾਲੇ ਦੀ ਫਰਜ਼ੀ ਚਿੱਠੀ ’ਤੇ ਵੀਜ਼ਾ ਲੈਣ ਦਾ ਮਾਮਲਾ ਬੇਨਕਾਬ, CBI ਵੱਲੋਂ 4 ਖਿਲਾਫ FIR ਦਰਜ

ਨਵੀਂ ਦਿੱਲੀ,  ਸੀ ਬੀ ਆਈ ਨੇ ਵਿਦੇਸ਼ ਮੰਤਰਾਲੇ ਦੀ ਫਰਜ਼ੀ ਚਿੱਠੀ ਯਾਨੀ ਡਿਪਲੋਮੈਟਿਕ ਨੋਟ ਦੇ ਬਲਬੂਤੇ ਫਰਾਂਸ ਤੋਂ ਸੈਲਾਨੀ ਵੀਜ਼ਾ ਲੈਣ ਦੀ ਸਾਜ਼ਿਸ਼ ਦਾ ਭਾਂਡਾ ਭੰਨਦਿਆਂ ਪੰਜਾਬ ਅਤੇ ਹਰਿਆਣਾ ਤੋਂ ਦੋ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। 
ਐਫ ਆਈ ਆਰ ਤੋਂ ਪਹਿਲਾਂ ਇਸ ਮਾਮਲੇ ਦੀ ਫਰੈਂਚ ਹੋਮਲੈਂਡ ਸਕਿਓਰਿਟੀ ਸਰਵਿਸ ਦੇ ਡਿਪਟੀ ਪੁਲਿਸ ਲਾਇਸਨ ਅਫਸਰ ਵੱਲੋਂ ਕੀਤੀ ਸ਼ਿਕਾਇਤ ਦੀ ਮੁਢਲੀ ਪੜਤਾਲ ਕੀਤੀ ਗਈ ਸੀ। ਚਾਰ ਮੁਲਜ਼ਮਾਂ ਵਿਚ ਪਾਣੀਪਤ ਦੇ ਯੋਗੇਸ਼ ਤੇ ਬਲਜੀਤ ਪਾਹਵਾ ਅਤੇ ਪੰਜਾਬ ਦੇ ਕਪੂਰਥਲਾ ਤੋਂ ਹਰਪ੍ਰੀਤ ਕੌਰ ਤੇ ਸੁਰਿੰਦਰਪਾਲ ਸ਼ਿੰਦੇ ਸ਼ਾਮਲ ਹਨ।
ਸੀ ਬੀ ਆਈ ਨੂੰ ਇਸ ਸਾਲ 7 ਫਰਰਵੀ ਨੂੰ ਡੀ ਪੀ ਐਲ ਓ ਤੋਂ ਸ਼ਿਕਾਇਤ ਮਿਲੀ ਸੀ ਜਿਸ ਵਿਚ 28 ਜਨਵਰੀ ਨੂੰ ਲਿਖੇ ਫਰਜ਼ੀ ਪੱਤਰਦਾ  ਜ਼ਿਕਰ ਸੀ। ਇਸ ਪੱਤਰ ਵਿਚ ਬੇਨਤੀ ਕੀਤੀ ਗਈ ਸੀ ਕਿ ਯੋਗੇਸ਼ ਪਾਸਪੋਰਟ ਨੰਬਰ ਐਮ 8804754 ਅਤੇ ਹਰਪ੍ਰੀਤ ਕੌਰ ਯੂ 6165891 ਨੂੰ ਫਰਾਂਸ ਲਈ ਮਲਟੀਪਲ ਐਂਟਰੀ ਵਾਲਾ ਸੈਲਾਨੀ ਵੀਜ਼ਾ ਦਿੱਤਾ ਜਾਵੇ।

ਐਫ ਆਈ ਆਰ ਵਿਚ ਲਿਖਿਆ ਹੈ ਕਿ ਇਸ ਮਾਮਲੇ ਨਾਲ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੀਆਂ ਚਿੱਠੀਆਂ ਦੀ ਦੁਰਵਰਤੋਂ ਕਰ ਕੇ ਵਿਦੇਸ਼ੀ ਦੂਤਾਵਾਸਤਾਂ ਤੋਂ ਵੀਜ਼ਾ ਪ੍ਰਾਪਤ ਕਰਨ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ।

Leave a Reply

Your email address will not be published. Required fields are marked *

Back to top button