
ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਮਾਨ ਨੂੰ ਧਮਕੀ ਦਿੱਤੀ। ਇੰਨਾ ਹੀ ਨਹੀਂ ਬਠਿੰਡਾ ਵਿੱਚ ਸੀਐਮ ਮਾਨ ਜਿੱਥੇ ਤਿਰੰਗਾ ਲਹਿਰਾਉਣ ਵਾਲੇ ਹਨ, ਉਸ ਗਰਾਊਂਡ ਦੀਆਂ ਕੰਧਾਂ ’ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖੇ ਗਏ ਹਨ। ਇਸ ਤੋਂ ਇਲਾਵਾ ਸੀਆਈਐਸਐਫ ਕੈਂਪਸ ਬਠਿੰਡਾ, ਐਨਐਫਐਲ ਬਠਿੰਡਾ ਤੇ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।
ਪੰਨੂ ਨੇ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ 26 ਜਨਵਰੀ ਨੂੰ ਸੀਐਮ ਮਾਨ ਨੇ ਤਿਰੰਗਾ ਲਹਿਰਾਇਆ ਤਾਂ ਉਨ੍ਹਾਂ ‘ਤੇ ਆਰਪੀਜੀ ਹਮਲਾ ਕੀਤਾ ਜਾਵੇਗਾ।
