
ਜਲੰਧਰ, ਐਚ ਐਸ ਚਾਵਲਾ।
ਅੱਜ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਸਦਾ ਕੈਂਟ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸਵਿੰਦਰ ਸਿੰਘ ਵੀਰੂ, ਬੋਬੀ ਗਰਗ ਅਤੇ ਮੌਂਟੁ ਸੱਭਰਵਾਲ ਨੇ ਕਿਹਾ ਕਿ ਜਗਬੀਰ ਸਿੰਘ ਬਰਾੜ ਦੇ “ਆਪ” ਵਿੱਚ ਸ਼ਾਮਿਲ ਹੋਣ ਨਾਲ ਜਲੰਧਰ ਵਿੱਚ ਪਾਰਟੀ ਹੋਰ ਵੀ ਮਜਬੂਤ ਹੋਈ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਆਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਭਾਰੀ ਬਹੁਮਤ ਨਾਲ ਜਿੱਤ ਕੇ ਇਤਿਹਾਸ ਰਚੇਗੀ।
ਇਸ ਮੌਕੇ ਸਵਿੰਦਰ ਸਿੰਘ ਵੀਰੂ, ਬੋਬੀ ਗਰਗ, ਮੋਂਟੂ ਸੱਭਰਵਾਲ, ਚਰਨਜੀਤ ਸਿੰਘ ਵਾਲੀਆ,ਅਰਸ਼ਦੀਪ ਸਿੰਘ, ਅਨਿਲ ਚੋਹਾਨ, ਨਿਖਿਲ ਵਧਵਾ, ਅਨਿਲ ਕਨੌਜੀਆ, ਪੂਰਨ ਸਿੰਘ ਚੀਨੀ, ਵਿੱਕੀ , ਮਿੰਟੂ ਭਾਰਦਵਾਜ, ਸੰਨੀ ਸਚਦੇਵਾ, ਬੌਬੀ, ਗੁਰਜੀਤ ਸਿੰਘ ਲਾਂਬਾ, ਸਤਪਾਲ ਗਿੱਲ, ਸੋਮਨਾਥ ਅਟਵਾਲ, ਬਾਵਾ ਸਾਹਨੀ, ਬਿੱਟੂ ਕਨੌਜੀਆ, ਹਰਮਨਪ੍ਰੀਤ ਸਿੰਘ, ਵਿਸ਼ਾਲ , ਮੁਕੇਸ਼, ਸਤਪਾਲ ਸੱਤਾ ਆਦਿ ਮੌਜੂਦ ਸਨ|








