Punjab
Trending

ਔਰਤ ਨੇ ASI ਤੋਂ ਪ੍ਰੇਸ਼ਾਨ ਹੋ ਕੇ ਟਰੇਨ ਅੱਗੇ ਮਾਰੀ ਛਾਲ, ਮੌਤ

ਮਾਨਸਾ ਰੇਲਵੇ ਟਰੈਕ ‘ਤੇ ਇਕ ਮਹਿਲਾ ਦੀ ਲਾਸ਼ ਮਿਲੀ ਹੈ। ਸ਼ਨਾਖਤ ਤੋਂ ਬਾਅਦ ਪੁਲਿਸ ਨੇ ਜਦੋਂ ਮ੍ਰਿਤਕ ਮਹਿਲਾ ਦੇ ਘਰ ਦੀ ਤਲਾਸ਼ੀ ਲਈ ਤਾਂ ਘਰ ਵਿਚੋਂ ਇਕ ਚਿੱਠੀ ਮਿਲੀ। ਇਸ ਵਿਚ ਮਹਿਲਾ ਨੇ ਟ੍ਰੈਫਿਕ ਪੁਲਿਸ ਦੇ ASI ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਮਹਿਲਾ ਦੇ ਪਰਿਵਾਰ ਨੇ ਵੀ ਏਐਸਆਈ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਅਮਨਦੀਪ ਕੌਰ (32) ਮਾਨਸਾ ਵਿਚ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ। ਮ੍ਰਿਤਕਾ ਦੇ ਭਰਾ ਸੰਦੀਪ ਸਿੰਘ ਨੇ ਟ੍ਰੈਫਿਕ ਪੁਲਿਸ ‘ਤੇ ਕਤਲ ਦੇ ਇਲਜ਼ਾਮ ਲਗਾਏ ਹਨ। ਸੰਦੀਪ ਨੇ ਦੱਸਿਆ ਕਿ ਉਹ ਮੌੜ ਮੰਡੀ ਵਿਚ ਰਹਿੰਦੇ ਹਨ, ਰਾਤ ਨੂੰ ਬਿੱਕਰ ਸਿੰਘ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਨੇ ਜਾਨ ਦੇ ਦਿੱਤੀ ਹੈ।

Back to top button