
ਜਲੰਧਰ ਸ਼ਹਿਰ ‘ਚ ਅਮਨ ਸ਼ਾਂਤੀ ਬਹਾਲ ਕਰਨ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੱਤਰਕਾਰ ਭਾਇਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ- ਪੁਲਿਸ ਕਮਿਸ਼ਨਰ ਚਾਹਲ
ਜਲੰਧਰ /ਬਿਉਰੋ
ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਕਰਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਖਤਰਨਾਕ ਗੈਂਗਸਟਰ, ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਲੇ ਪੰਜਾਬ ਸਰਕਾਰ ਦੇ ਨਿਧੜਕ ਆਈ ਪੀ ਐਸ ਅਫਸਰ ਕੁਲਦੀਪ ਸਿੰਘ ਚਾਹਲ ਪੁਲਿਸ ਕਮਿਸ਼ਨਰ ਜਲੰਧਰ ਨੂੰ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਜੁਝਾਰੂ ਜਥੇਬੰਦੀਆਂ ਮੀਡੀਆ ਕਲੱਬ ਰਜਿ. ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੇ ਮੀਡੀਆ ਕਲੱਬ ਰਜਿ.ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਚੇਅਰਮੈਨ ਅਮਨਦੀਪ ਮਹਿਰਾ , ਜਨਰਲ ਸਕੱਤਰ ਮਹਾਂਵੀਰ ਸੇਠ , ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਠਾਕੁਰ, ਮੁੱਖ ਸਲਾਹਕਾਰ ਵਿਨੈ ਪਾਲ ਸਿੰਘ , ਸਕੱਤਰ ਗੁਰਪ੍ਰੀਤ ਸਿੰਘ, ਪੀ ਆਰ ਓ ਦਲਬੀਰ ਸਿੰਘ ਅਤੇ ਪੱਤਰਕਾਰ ਹਰਬੰਸ ਸਿੰਘ ਹਾਜਰ ਸਨ।

ਇਸ ਮੌਕੇ ਕੁਲਦੀਪ ਚਾਹਲ ਪੁਲਿਸ ਕਮਿਸ਼ਨਰ ਨੇ ਮੀਡੀਆ ਕਲੱਬ ਰਜਿ. ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਆਗੂਆਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਹ ਜਲੰਧਰ ਸ਼ਹਿਰ ‘ਚ ਅਮਨ ਸ਼ਾਂਤੀ ਬਹਾਲ ਕਰਨ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੱਤਰਕਾਰ ਭਾਇਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ । ਚਾਹਲ ਨੇ ਕਿਹਾ ਪੱਤਰਕਾਰ ਭਾਇਚਾਰੇ ਅਤੇ ਪੁਲਿਸ ਵਲੋਂ ਬਹੁਤ ਜਲਦ ਹੀ ਸਾਂਝਾ ਸੈਮੀਨਾਰ ਵੀ ਲਗਾਇਆ ਜਾਵੇਗਾ ਜਿਸ ਨਾਲ ਪੁਲਿਸ ਅਤੇ ਪ੍ਰੈਸ ਵਿਚ ਹੋਰ ਵੀ ਆਪਸੀ ਭਾਈਚਾਰਕ ਤਾਲਮੇਲ ਵੱਧੇਗਾ।









