PunjabPolitics

 ਕਲਯੁੱਗੀ ਪੁੱਤ ਨੇ ਪੈਸੇ ਨਾ ਦੇਣ ‘ਤੇ ਆਪਣੇ ਪਿਤਾ ਦਾ ਗਲਾ ਵੱਢ ਕੇ ਕੀਤਾ ਕਤਲ

ਕਲਯੁੱਗੀ ਪੁੱਤ ਨੇ ਪੈਸੇ ਨਾ ਦੇਣ ‘ਤੇ ਆਪਣੇ ਪਿਤਾ ਦਾ ਚਾਕੂ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਲਾਸ਼ ਨੂੰ ਟਰਾਲੀ ਬੈਗ ‘ਚ ਰੱਖ ਕੇ ਸੂਰਿਆ ਵਿਹਾਰ ਕਾਲੋਨੀ ‘ਚ ਸੁੱਟ ਦਿੱਤਾ। ਘਰ ‘ਚ ਖੂਨ ਦੇ ਨਿਸ਼ਾਨ ਅਤੇ ਪਿਤਾ ਦੇ ਲਾਪਤਾ ਹੋਣ ਬਾਰੇ ਛੋਟੇ ਭਰਾ ਨੇ ਪੁਲਸ ਨੂੰ ਦੱਸਿਆ।

ਮਧੁਰ ਮੁਰਲੀ ​​ਗੁਪਤਾ (62) ਆਪਣੇ ਘਰ ਵਿਚ ਹਾਰਡਵੇਅਰ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਪਤਨੀ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ। ਆਰਥਿਕ ਤੰਗੀ ਨਾਲ ਜੂਝ ਰਿਹਾ ਵੱਡਾ ਪੁੱਤ ਪ੍ਰਿੰਸ ਆਪਣੇ ਪਿਤਾ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਵੀ ਪ੍ਰਿੰਸ ਕਈ ਵਾਰ ਪੈਸੇ ਲੈ ਚੁੱਕਾ ਸੀ, ਜਿਸ ਕਾਰਨ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਨੀਵਾਰ ਰਾਤ 9 ਵਜੇ ਮਧੁਰ ਮੁਰਲੀ ​​ਘਰ ‘ਚ ਇਕੱਲਾ ਸੀ। ਪ੍ਰਿੰਸ ਗੁਪਤਾ ਉਰਫ਼ ਸੰਤੋਸ਼ ਨੇ ਪੈਸੇ ਨਾ ਦੇਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਆਪਣੇ ਪਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।

Leave a Reply

Your email address will not be published. Required fields are marked *

Back to top button