ਹਲਕਾ ਨਕੋਦਰ ਚ ਕਾਂਗਰਸ ਅਤੇ ਅਕਾਲੀ ਦਲ ਨੂੰ ਕਰਾਰ ਝਟਕਾ
ਜਲੰਧਰ / ਐਸ ਐਸ ਚਾਹਲ
ਹਲਕਾ ਲੋਕ ਸਭਾ ਜਲੰਧਰ ਦੇ ਵਿਧਾਨ ਸਭਾ ਨਕੋਦਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਮੌਜੂਦਾ ਵਾਇਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ ਹਰਚੰਦ ਸਿੰਘ ਬਰਸਟ ਦੀ ਮੌਜੂਦਗੀ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ‘ਚ ਹਲਕੇ ਦੀਆਂ ਕਰੀਬ 25 ਪਿੰਡਾਂ ਦੀਆਂ ਪੰਚਾਇਤਾਂ ਨਾਲ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ । ਇਸ ਮੌਕੇ ਚੇਅਰਮੈਨ ਬਰਸਟ, ਵਿਧਾਇਕ ਇੰਦਰਜੀਤ ਕੌਰ ਮਾਨ, ਚੇਅਰਮੈਨ ਥਿਆੜਾ ਵੱਲੋਂ ਆਪ ਵਿਚ ਸ਼ਾਮਿਲ ਹੋਏ ਆਗੂਆਂ ਦਾ ਸਿਰੋਪਾਉ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ।
ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਕਾਂਗਰਸੀ, ਅਕਾਲੀ ਦਲ ਪਾਰਟੀ ਦੀਆਂ ਪੰਚਾਇਤਾਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਇਸ ਮੌਕੇ ਚੇਅਰਮੈਨ ਹਰਚੰਦ ਬਰਸਟ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਗਾਰੰਟੀਆਂ ਤੇ ਵਾਅਦੇ ਕੀਤੇ ਗਏ ਸਨ, ‘ਆਪ’ ਸਰਕਾਰ ਬਣਦਿਆਂ ਹੀ ਕੁਝ ਮਹੀਨਿਆਂ ਵਿੱਚ ਹੀ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਛੇਤੀ ਹੀ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਪੰਚਾਇਤਾ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਅਤੇ ਹੋਰ ਪਾਰਟੀ ਦੇ ਆਗੂਆਂ ਨੇ ਵੀ ਆਮ ਆਦਮੀ ਪਾਰਟੀ ਚ ਸ਼ਾਮੂਲੀਅਤ ਕੀਤੀ । ‘ਆਪ’ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਜਲੰਧਰ ਦਿਹਾਤੀ ਤੋਂ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਵਾਇਸ ਚੇਅਰਮੈਨ ਜਿਲਾ ਪ੍ਰੀਸ਼ਦ ਦਰਸ਼ਨ ਸਿੰਘ ਟਾਹਲੀ , ਸੰਮਤੀ ਮੈਂਬਰ ਅਮਨਪ੍ਰੀਤ ਸਿੰਘ ਤੱਖਰ , ਜਥੇਦਾਰ ਪਿਆਰਾ ਸਿੰਘ ਬਿਲਗਾ , ਜਥੇਦਾਰ ਕੁਲਦੀਪ ਸਿੰਘ ਬਿਲਗਾ , ਸੋਢੀ ਸਿੰਘ ਬਿਲਗਾ , ਰੌਕੀ ਬਿਲਗਾ ਸਾਥੀਆਂ ਸਮੇਤ , ਸਰਪੰਚ ਪਿੰਡ ਭੁੱਲਰ ਨਰਿੰਦਰ ਕੌਰ ਪੰਚਾਇਤ ਸਮੇਤ , ਖੋਖੇਵਾਲ ਸਰਪੰਚ ਸੁਰਜੀਤ ਸਿੰਘ , ਸਾਬਕਾ ਸਰਪੰਚ ਢੰਗਾਰਾ ਹਰਮੇਸ਼ ਲਾਲ , ਸਰਪੰਚ ਬਤੂਰਾ ਗੁਰਪਾਲ ਕੌਰ ਪੰਚਾਇਤ ਸਮੇਤ , ਨਾਗਰਾ ਤੋਂ ਸਾਬਕਾ ਸੰਮਤੀ ਮੈਂਬਰ ਸਟੀਫਨ , ਡੱਲਾ ਤੋਂ ਸਰਪੰਚ ਮਨਦੀਪ ਕੌਰ ਪੰਚਾਇਤ ਸਮੇਤ , ਭੱਲੋਵਾਲ ਤੋਂ ਸਰਪੰਚ ਸ਼੍ਰੀ ਮਤੀ ਕਮਲਾ ਦੇਵੀ ਪੰਚਾਇਤ ਸਮੇਤ , ਨੱਤਾ ਤੋਂ ਸਰਪੰਚ ਸ਼੍ਰੀ ਮਤੀ ਹਰਜੀਤ ਕੌਰ ਪੰਚਾਇਤ ਸਮੇਤ , ਲੰਬੜਦਾਰ ਜਿੰਦਰ , ਬੁਰਜ ਹਸਨ ਤੋਂ ਸਰਪੰਚ ਰੇਸ਼ਮਾ ਪੰਚਾਇਤ ਸਮੇਤ , ਸ਼ੇਰਪੁਰ ਤੋਂ ਸਰਪੰਚ ਮਨਜੀਤ ਸਿੰਘ ਅਤੇ ਪਰਿਵਾਰ ਹਾਜ਼ਰ ਰਹੇ । ਸਟੇਜ ਦੀ ਕਾਰਵਾਈ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਨੇ ਨਿਭਾਈ। ਇਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸੱਭ ਸਤਿਕਾਰਿਤ ਸ਼ਾਮਲ ਹੋਏ ਸਾਥੀਆਂ ਦਾ ਮਾਣ ਸਨਮਾਨ ਬਰਕਰਾਰ ਰਹੇਗਾ । ਇਸ ਮੌਕੇ ਪੰਜਾਬ ਚੇਅਰਪਰਸਨ ਕਾਰਪੋਰੇਸ਼ਨ ਵੇਅਰਹਾਊਸਿੰਗ ਰਾਜਵਿੰਦਰ ਕੌਰ ਥਿਆੜਾ , ਜਗਤਾਰ ਸਿੰਘ ਸੰਘੇੜਾ ਇੰਪਰੂਵਮੈਂਟ ਟਰੱਸਟ ਜਲੰਧਰ ,ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਸਾਬੀ, ਸੁਖਜਿੰਦਰ ਸਿੰਘ ਸੰਧੂ , ਜਤਿੰਦਰ ਸਿੰਘ ਟਾਹਲੀ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਵੀ ਹਾਜ਼ਰ ਸਨ ।