India

ਗ੍ਰਿਫਤਾਰ ਔਰਤ ਨੇ ਮਹਿਲਾ ਹੈੱਡ ਕਾਂਸਟੇਬਲ ਨੂੰ ਦਿੱਤਾ ਧੱਕਾ, ਤੀਜੀ ਮੰਜਿਲ ਤੋਂ ਮਾਰੀ ਛਾਲ

ਥਾਣਾ ਬਸੀ ਪਠਾਣਾ ਪੁੁਲਿਸ ਵੱਲੋਂ ਧੋਖਾਧੜੀ ਦੇ ਮਾਮਲੇ ਵਿਚ ਗਿਰਫਤਾਰ ਕੀਤੀ ਔਰਤ ਨੂੰ ਪੇਸ਼ ਕਰਨ ਲਈ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਚ ਲਿਆਂਦਾ ਗਿਆ, ਜਿੱਥੇ ਉਕਤ ਔਰਤ ਨੇ ਮਹਿਲਾ ਹੈੱਡ ਕਾਂਸਟੇਬਲ ਨੂੰ ਧੱਕਾ ਮਾਰ ਕੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। (Crime News) ਮਹਿਲਾ ਕਾਂਸਟੇਬਲ ਅਤੇ ਉਕਤ ਔਰਤ ਦੋਵਾਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਚ ਇਲਾਜ ਲਈ ਦਾਖਲ ਹਨ।

ਛਾਲ ਮਾਰਨ ਵਾਲੀ ਔਰਤ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਫਤਹਿਗੜ੍ਹ ਸਾਹਿਬ ਦੇ ਸਬ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਰਾਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਕਲੌੜ ਨੇ ਐਸ ਐਸ ਪੀ ਫਤਿਹਗੜ੍ਹ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਕਿ ਪਰਮਜੀਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਜਿਲ੍ਹਾ ਪਟਿਆਲਾ ਨੇ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਕੀਤੀ ਹੈ, ਜਦੋਕਿ ਪਰਮਜੀਤ ਕੌਰ ਨੇ ਇਸ ਦਰਖਾਸਤ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ 12 ਲੱਖ 20 ਹਜ਼ਾਰ ਰੁਪਏ ਦੇਣ ਦਾ ਰਾਜੀਨਾਮਾ ਕਰ ਲਿਆ ਸੀ। ਪਰ ਇਹ ਫੈਸਲੇ ਤੋਂ ਵੀ ਪਰਮਜੀਤ ਕੌਰ ਮੁੱਕਰ ਗਈ। (Crime News)

ਰਾਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸੱਤ ਵਿਅਕਤੀਆਂ ਨੂੰ ਸਰਕਾਰੀ ਨੌਕਰੀ ‘ਤੇ ਲਗਵਾਉਣ ਦਾ ਝਾਂਸਾ ਦੇ ਕੇ ਹਰੇਕ ਵਿਅਕਤੀ ਪੰਜ-ਪੰਜ ਲੱਖ ਰੁੁਪਏ ਐਡਵਾਂਸ ਲੈ ਲਏ। ਪਰਮਜੀਤ ਕੌਰ ਨੇ ਉਸ ਦੇ ਲੜਕੇ ਗੁੁਰਜੀਤ ਸਿੰਘ ਨੂੰ ਜੂਨੀਅਰ ਸਹਾਇਕ ਦਾ ਜਾਅਲੀ ਨਿਯੁੁਕਤੀ ਪੱਤਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਔਰਤ ਨੇ 35 ਲੱਖ ਰੁੁਪਏ ਲੈ ਕੇ ਸੱਤ ਵਿਅਕਤੀਆਂ ਨੂੰ ਜਾਅਲੀ ਨਿਯੁੁਕਤੀ ਪੱਤਰ ਤਿਆਰ ਕਰ ਕੇ ਦਿੱਤੇ ਅਤੇ ਕੁੁਝ ਦਿਨਾਂ ਤੱਕ ਜੁੁਆਇਨ ਕਰਵਾਉਣ ਦਾ ਲਾਰਾ ਲਾ ਕੇ ਠੱਗੀ ਮਾਰੀ। ਇਸ ਸ਼ਿਕਾਇਤ ‘ਤੇ ਜਾਂਚ ਤੋਂਂ ਬਾਅਦ ਡੀ. ਏ. ਲੀਗਲ ਤੋਂ ਕਾਨੂੰਨੀ ਰਾਇ ਲਈ ਗਈ ਅਤੇ ਪਰਮਜੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਜਦੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਤਾਂ ਪਰਮਜੀਤ ਕੌਰ ਨੇ ਹੈੱਡ ਕਾਂਸਟੇਬਲ ਸੁਖਵਿੰਦਰ ਕੌਰ ਨੂੰ ਧੱਕਾ ਮਾਰਕੇ ਅਦਾਲਤ ਦੀ ਤੀਜੀ ਮੰਜਿਲ ਤੋਂ ਛਾਲ ਮਾਰ ਦਿੱਤੀ, ਪੁਲਿਸ ਪਾਰਟੀ ਨੇ ਉਸਨੂੰ ਗਿ੍ਰਫਤਾਰ ਕਰ ਲਿਆ। ਦੋਨੋ ਇਲਾਜ ਲਈ ਹਸਪਤਾਲ ਵਿਚ ਦਾਖਲ ਹਨ। ਹੈੱਡ ਕਾਂਸਟੇਬਲ ਸੁਖਵਿੰਦਰ ਕੌਰ ਦੇ ਬਿਆਨਾਂ ‘ਤੇ ਪਰਮਜੀਤ ਕੌਰ ਦੇ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਇਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ।

ਥਾਣਾ ਬੱਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਨਰੇਸ਼ ਕੁੁਮਾਰ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਬਖ਼ਸ਼ੀਵਾਲਾ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਬੱਸੀ ਪਠਾਣਾਂ ਨੂੰ ਪੁੁਲਿਸ ਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਗਿਰਫਤਾਰ ਕੀਤਾ ਗਿਆ ਸੀ। ਉਕਤ ਔਰਤ ਨੂੰ ਗਿਰਫਤਾਰ ਕਰਕੇ ਮਾਨਯੋਗ ਅਦਾਲਤ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਨ ਤੋਂ ਬਾਦ ਜਦੋਂ ਉਹ ਉਸਨੂੰ ਬਾਹਰ ਲਿਆ ਰਹੇ ਸਨ ਤਾਂ ਔਰਤ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਕਤ ਔਰਤ ਅਦਾਲਤ ਦੇ ਹੇਠਾਂ ਲੱਗੀਆਂ ਤਾਰਾਂ ਵਿਚ ਫਸ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ, ਜਿਸ ਨੂੰ ਕੁੁਝ ਪੁੁਲਸ ਮੁੁਲਾਜ਼ਮਾਂ ਨੇ ਕਾਬੂ ਕਰਕੇ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਦਾਖ਼ਲ ਕਰਵਾਇਆ

Leave a Reply

Your email address will not be published.

Back to top button