PoliticsPunjabReligious

ਅੰਮ੍ਰਿਤਸਰ ‘ਚ ਧਮਾਕਾ ਕਰਨ ਵਾਲੇ ਸਿੱਖ ਨੌਜਵਾਨ ਦਾ ਪਰਿਵਾਰ ਆਇਆ ਸਾਹਮਣੇ, ਕਿਹਾ- ਇਹ ਬਹੁਤ ਹੀ ਦੁਖਦਾਇਕ ਘਟਨਾ

ਦਰਬਾਰ ਸਾਹਿਬ ਨੇੜੇ ਹੋਏ ਧਮਾਕੇ ਮਾਮਲੇ ਵਿਚ ਸੀਸੀਟੀਵੀ ਵਿਚ ਨਜਰ ਆਏ ਗੁਰਦਾਸਪੁਰ ਦੇ ਪਿੰਡ ਆਦੀਆ ਦੇ ਰਹਿਣ ਵਾਲੇ ਅਮਰੀਕ ਸਿੰਘ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਦੁਖਦਾਇਕ ਘਟਨਾ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਹੋਰ ਅਜਿਹੀ ਘ਼ਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਗੱਲ ਸਮਝ ਆਉਂਦੀ ਹੈ ਪਰ ਜੇਕਰ ਆਪਣੇ ਹੀ ਅਜਿਹਾ ਕੰਮ ਕਰਦੇ ਹਨ ਤਾਂ ਇਹ ਬਹੁਤ ਹੀ ਮਾੜੀ ਤੇ ਸ਼ਰਮ ਵਾਲੀ ਗੱਲ ਹੈ।

ਧਮਾਕੇ ਦੇ ਦੋਸ਼ੀਆਂ ਵਿਚੋਂ ਇਕ ਗੁਰਦਾਸਪੁਰ ਦੇ ਰਹਿਣ ਵਾਲੇ ਅਮਰੀਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸਨੇ ਅੰਮ੍ਰਿਤ ਛਕਿਆ ਸੀ ਤੇ ਉਹ ਬਹੁਤ ਵਧੀਆ ਬੰਦਾ ਸੀ। ਪਰ ਫਿਰ ਬੁਰੀ ਸੰਗਤ ਵਿਚ ਪੈ ਗਿਆ। ਮੋਟਰਸਾਈਕਲਾਂ ਦੀ ਚੋਰੀ ਦੇ ਇਕ ਕੇਸ ਵਿਚ ਵੀ ਉਹ ਨਾਮਜ਼ਦ ਸੀ। ਹੁਣ ਵੀ ਉਸ ਉਤੇ ਦੋ ਕੇਸ ਚੱਲ ਰਹੇ ਸਨ, ਜਿਨ੍ਹਾਂ ਵਿਚ ਉਹ ਭਗੌੜਾ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਹਿੰਦਾ ਸੀ ਕਿ ਉਹ ਗੁਜਰਾਤ ਦੀ ਕਿਸੇ ਫੈਕਟਰੀ ਵਿਚ ਕੰਮ ਕਰਦਾ ਹੈ। ਕੁਝ ਸਮਾਂ ਪਹਿਲਾਂ ਇਸਨੇ ਘਰਦਿਆਂ ਦੀ ਸਹਿਮਤੀ ਤੋਂ ਬਿਨਾਂ ਲਵ ਮੈਰਿਜ ਵੀ ਕਰਵਾਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਨਸ਼ੇ ਕਰਨ ਦਾ ਆਦੀ ਸੀ। ਇਹ ਗੋਲ਼ੀਆਂ ਆਦਿ ਖਾਂਦਾ ਸੀ। ਸੁਣਨ ਵਿਚ ਤਾਂ ਇਹ ਵੀ ਆਇਆ ਕਿ ਇਹ ਚਿੱਟਾ ਵੀ ਪੀਂਦਾ ਸੀ।ਪਰਿਵਾਰ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

 

ਅੰਮ੍ਰਿਤਸਰ ਬੰਬ ਧਮਾਕੇ ਮਾਮਲੇ ‘ਚ ਫੜੇ ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ-ਕਿਹਾ ਨਜਾਇਜ਼ ਫੜੇ ਨੇ ਸਾਡੇ ਮੁੰਡੇ

ਪੁਲਿਸ ਵੱਲੋਂ ਐਸਜੀਪੀਸੀ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਨਜ਼ਦੀਕ ਬਲਾਸਟ ਕਰਨ ਵਾਲੇ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਹਨਾਂ ਦੇ ਵਿਚੋਂ ਅੰਮ੍ਰਿਤਸਰ 88 ਫੁੱਟ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਤੇ ਹਰਜੀਤ ਸਿੰਘ ਦੋਨੋ ਆਪਸ ਵਿੱਚ ਜੀਜਾ-ਸਾਲਾ ਹਨ ਤੇ ਦੋਨਾਂ ਦੇ ਪਰਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਲੜਕਿਆਂ ਨੇ ਕਦੇ ਵੀ ਅਜਿਹੀ ਗਲਤ ਕੰਮ ਨਹੀਂ ਕੀਤਾ ਲੇਕਿਨ ਫਿਰ ਵੀ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੇ ਹਨ। ਲੇਕਿਨ ਫਿਰ ਵੀ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਰਾਸਰ ਗਲਤ ਹੈ।

Leave a Reply

Your email address will not be published.

Back to top button