Jalandhar
ਲਾਡੋਵਾਲ ਟੋਲ ਪਲਾਜਾ ਤੇ ਸ਼ਰਮਨਾਕ ਘਟਨਾ; ਕਿਸੇ ਦੀ ਜਿੰਦਗੀ ਬਚਾਉਣ ਨਾਲੋਂ ਸਿਰਫ 200 ਰੁਪਏ ਲਈ ਹੋ ਰਹੀ ਮਨਮਰਜੀ, ਵੀਡੀਓ
Shameful incident at Ladowal Toll Plaza;

Shameful incident at Ladowal Toll Plaza;
ਲਾਡੋਵਾਲ ਟੋਲ ਪਲਾਜਾ ਤੇ ਸ਼ਰਮਨਾਕ ਘਟਨਾ; ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ‘ਤੇ ਸਥਿਤ ਟੋਲ ਕੁਲੈਕਟਰਾਂ ਲਈ ਟੋਲ ਦੇ ਸਿਰਫ 200 ਰੁਪਏ ਕਿਸੇ ਦੀ ਜਾਨ ਨਾਲੋਂ ਵੀ ਕੀਮਤੀ ਸਮਝੀ ਜਾ ਰਹੀ । ਦੇਖੋ ਕਿਵੇਂ ਸੜਕ ਤੇ ਸਾਇਡ ਲੈਣ ਲਈ ਐਂਬੂਲੈਂਸ ਦਾ ਹੂਟਰ ਵੱਜ ਰਿਹਾ ਹੈ, ਪਰ ਕੁਲੈਕਟਰਾਂ ਨੂੰ ਸ਼ਾਇਦ ਹਦਾਇਤਾਂ ਹਨ ਕਿ ਟੋਲ ਤੇ ਕਿਸੇ ਦੀ ਜਾਨ ਬਚਾਉਣ ਨਾਲੋਂ ਜ਼ਿਆਦਾ ਟੋਲ ਲੈਣਾ ਮਹੱਤਵਪੂਰਨ ਹੈ। ਇਸ ਸਮੇ ਲੈਣ ਚ ਲਗੇ ਪਹਿਲਾਂ ਸਾਰੇ ਵਾਹਨਾਂ ਤੋਂ ਟੋਲ ਕੱਟਿਆ ਗਿਆ ਅਤੇ ਫਿਰ ਐਂਬੂਲੈਂਸ ਨੂੰ ਜਾਣ ਦਿੱਤਾ ਗਿਆ। ਪਰ ਜਦੋਂ ਉਸਨੇ ਵੀਡੀਓ ਬਣਦੇ ਦੇਖਿਆ, ਤਾਂ ਉਸਨੇ ਜਲਦੀ ਨਾਲ ਇੱਕ ਕਾਰ ਕੱਢੀ ਅਤੇ ਐਂਬੂਲੈਂਸ ਨੂੰ ਜਾਣ ਦਿੱਤਾ।
ਹਾਲਾਂਕਿ ਉਹ ਐਂਬੂਲੈਂਸ ਨੂੰ ਇੱਕ ਵੱਖਰਾ ਰਸਤਾ ਦਿੰਦੇ ਹਨ, ਪਰ ਹੋ ਸਕਦਾ ਹੈ ਕਿ ਉਹ ਰਸਤਾ ਬੰਦ ਸੀ ਅਤੇ ਐਂਬੂਲੈਂਸ ਵਾਲੇ ਨੇ ਇਸਨੂੰ ਨਹੀਂ ਦੇਖਿਆ, ਪਰ ਕਰਮਚਾਰੀਆਂ ਦਾ ਫਰਜ਼ ਸੀ ਕਿ ਉਹ ਪਹਿਲਾਂ ਐਂਬੂਲੈਂਸ ਨੂੰ ਲੈ ਜਾਣ।








