
Punjab Government transfers 4 PCS officers
ਪੰਜਾਬ ਸਰਕਾਰ ਵੱਲੋਂ 4 ਪੀ.ਸੀ.ਐਸ. ਅਧਿਕਾਰੀਆਂ (PCS Officers) ਦੇ ਤਬਾਦਲੇ ਕੀਤੇ ਗਏ ਹਨ। ਇਸ ਤਹਿਤ ਜਸਲੀਨ ਕੌਰ ਨੂੰ ਮਾਰਕਫੈਡ ਦੀ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਸਕੱਤਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਹ ਤਬਾਦਲੇ ਪ੍ਰਸ਼ਾਸਨਕ ਸੁਧਾਰਾਂ ਅਤੇ ਵਧੀਆ ਸ਼ਾਸਨ ਪ੍ਰਣਾਲੀ ਨੂੰ ਧਿਆਨ ਵਿਚ ਰੱਖਦਿਆਂ ਕੀਤੇ ਗਏ ਹਨ, ਤਾਂ ਜੋ ਵੱਖ-ਵੱਖ ਵਿਭਾਗਾਂ ਵਿਚ ਕੰਮਕਾਜ ਨੂੰ ਹੋਰ ਬਿਹਤਰ ਢੰਗ ਨਾਲ ਚਲਾਇਆ ਜਾ ਸਕੇ।
ਇਸੇ ਤਰ੍ਹਾਂ, ਗੜਸ਼ੰਕਰ ਦੇ ਐਸ.ਡੀ.ਐੱਮ. ਹਰਬੰਸ ਸਿੰਘ ਨੂੰ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦਾ ਭੂਮੀ ਅਧਿਗ੍ਰਹਣ ਕਲੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਵੀਂ ਜ਼ਿੰਮੇਵਾਰੀ ਇਲਾਕੇ ਦੀ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਭੂਮੀ ਸਬੰਧੀ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਮਹੱਤਵਪੂਰਕ ਮੰਨੀ ਜਾ ਰਹੀ ਹੈ। ਇਨ੍ਹਾਂ ਤਬਾਦਲਿਆਂ ਤਹਿਤ ਸੂਰਜ ਨੂੰ ਜੈਤੋ ਦੇ ਐਸ.ਡੀ.ਐੱਮ. ਦੇ ਨਿਯਮਤ ਚਾਰਜ ਦੇ ਨਾਲ-ਨਾਲ ਕੋਟਕਪੂਰਾ ਦੇ ਐਸ.ਡੀ.ਐੱਮ. ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ, ਤਾਂ ਜੋ ਦੋਹਾਂ ਸਥਾਨਾਂ ‘ਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਸਮਰਥਤਾ ਨਾਲ ਚਲਾਇਆ ਜਾ ਸਕੇ। ਉਥੇ ਹੀ, ਗਮਾਡਾ ਦੇ ਮੌਜੂਦਾ ਭੂਮੀ ਅਧਿਗ੍ਰਹਣ ਕਲੈਕਟਰ ਸੰਜੀਵ ਕੁਮਾਰ ਨੂੰ ਹੁਣ ਗੜਸ਼ੰਕਰ ਦਾ ਐਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ।








