
ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਔਰਤ ਨੇ 4 ਬਾਹਾਂ, 4 ਲੱਤਾਂ ਅਤੇ ਇੱਕ ਸਿਰ ਵਾਲੀ ਅਜੀਬ ਬੱਚੀ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਇਹ ਬੱਚੀ ਲੋਕਾਂ ਵਿੱਚ ਉਤਸੁਕਤਾ ਦਾ ਵਿਸ਼ਾ ਬਣ ਗਈ। ਬੀਤੀ ਦੇਰ ਰਾਤ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ, ਅਜੀਬ ਬੱਚੀ ਦੀ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ।
ਨਰਸਿੰਗ ਹੋਮ ਦੇ ਡਾਇਰੈਕਟਰ ਡਾਕਟਰ ਨੇ ਕਿਹਾ, ਡਾਕਟਰੀ ਭਾਸ਼ਾ ਵਿੱਚ ਅਜਿਹੇ ਬੱਚਿਆਂ ਨੂੰ ਕਨ-ਜੁਆਇਨਡ ਟਵਿਨ ਕਿਹਾ ਜਾਂਦਾ ਹੈ, ਜਿੱਥੇ ਬੱਚੇ ਜਨਮ ਤੋਂ ਹੀ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਭਾਰਤ ਸਮੇਤ ਦੁਨੀਆ ‘ਚ ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ‘ਚ ਇਸ ਤਰੀਕੇ ਨਾਲ ਜੁੜੇ ਬੱਚਿਆਂ ਨੂੰ ਮਾਹਿਰ ਡਾਕਟਰਾਂ ਵੱਲੋਂ ਆਪਰੇਸ਼ਨ ਕਰਕੇ ਵੱਖ ਕੀਤਾ ਗਿਆ ਹੈ। ਪਰ ਇਸ ਕੁੜੀ ਦੇ 4-4 ਹੱਥ-ਪੈਰ, ਦੋ ਦਿਲ, ਦੋ ਰੀੜ੍ਹ ਦੀ ਹੱਡੀ ਹੋਣ ਦੇ ਨਾਲ-ਨਾਲ ਸਿਰਫ਼ ਇੱਕ ਸਿਰ ਸੀ। ਅਜਿਹਾ ਬਹੁਤ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ।
ਡਾਕਟਰ ਨੇ ਦੱਸਿਆ ਕਿ ਬੱਚੀ ਦਾ ਜਨਮ ਆਪ੍ਰੇਸ਼ਨ ਰਾਹੀਂ ਹੋਇਆ ਹੈ। ਜਨਮ ਤੋਂ 20 ਮਿੰਟਾਂ ਬਾਅਦ ਹੀ ਉਸਦੀ ਮੌਤ ਹੋ ਗਈ।