Punjab

ਗੈਂਗਸਟਰ ਗੋਲਡੀ ਬਰਾੜ ਨੇ ਹਨੀ ਸਿੰਘ ਨੂੰ ਦਿੱਤੀ ਧਮਕੀ

ਸਿੰਗਰ ਤੇ ਰੈਪਰ ਹਨੀ ਸਿੰਘ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵਾਇਸ ਨੋਟ ਜ਼ਰੀਏ ਧਮਕੀ ਦਿੱਤੀ ਹੈ। ਹਨੀ ਸਿੰਘ ਦੇ ਆਫਿਸ ਵੱਲੋਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਇਹ ਸ਼ਿਕਾਇਤ ਦਿੱਤੀ ਗਈ ਹੈ। ਇਸ ਦੇ ਬਾਅਦ ਖੁਦ ਹਨੀ ਦਿੱਲੀ ਪੁਲਿਸ ਹੈੱਡਕੁਆਰਟਰ ਜਾ ਪਹੁੰਚੇ ਹਨ। ਸਪੈਸ਼ਲ ਸੈੱਲ ਇਸ ਵਾਇਸ ਨੋਟ ਦੀ ਜਾਂਚ ਕਰਦੇ ਹੋਏ ਮਾਮਲੇ ਵਿਚ ਅੱਗੇ ਦੀ ਤਫਤੀਸ਼ ਕਰ ਰਹੀ ਹੈ।

ਗੋਲਡੀ ਵੱਲੋਂ ਆਏ ਵਾਇਸ ਨੋਟ ਵਿਚ ਕੀ ਧਮਕੀ ਹੈ, ਹਨੀ ਨੇ ਇਸ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਸਮਾਂ ਆਉਣ ‘ਤੇ ਸਾਰਾ ਕੁਝ ਦੱਸਣ ਦੀ ਗੱਲ ਕਹੀ। ਹਨੀ ਸਿੰਘ ਨੇ ਕਿਹਾ ਕਿ ਮੈਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਮੈਨੂੰ ਤੇ ਮੇਰੇ ਸਟਾਫ ਨੂੰ ਕਿਸੇ ਨੇ ਕਾਲ ਕੀਤਾ ਸੀ। ਗੋਲਡੀ ਬਰਾੜ ਦੇ ਨਾਂ ਤੋਂ ਕਿਸੇ ਨੇ ਕਾਲ ਕੀਤੀ ਸੀ। ਮੈਂ ਪੁਲਿਸ ਨੂੰ ਮੈਨੂੰ ਸਕਿਓਰਿਟੀ ਦੇਣ ਦੀ ਅਪੀਲ ਕੀਤੀ ਹੈ। ਮੈਂ ਬਹੁਤ ਡਰਿਆ ਹੋਇਆ ਹਾਂ।

Leave a Reply

Your email address will not be published. Required fields are marked *

Back to top button