Punjab

ਕੈਨੇਡਾ ‘ਚ ਡਾਕਟਰੀ ਦੀ ਡਿਗਰੀ ਮਿਲਣ ਤੋਂ 1 ਦਿਨ ਪਹਿਲਾਂ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਥੇ ਉਚੇਰੀ ਪੜ੍ਹਾਈ ਲਈ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।
ਨੌਜਵਾਨ ਦੀ ਮੌਤ ਉਸ ਨੂੰ ਡਾਕਟਰੀ ਦੀ ਡਿਗਰੀ ਮਿਲਣ ਤੋਂ ਇਕ ਦਿਨ ਪਹਿਲਾਂ ਹੋਈ ਹੈ। ਮ੍ਰਿਤਕ ਦੀ ਪਛਾਣ ਏਕਜੋਤ ਸਿੰਘ (23) ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮਾਜਰੀ ਵਜੋਂ ਹੋਈ ਹੈ।

ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਏਕਜੋਤ ਮੇਰਾ ਭਤੀਜਾ ਸੀ ਅਤੇ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ। ਉਸ ਨੇ ਸਖਤ ਮਿਹਨਤ ਨਾਲ ਪੜ੍ਹਾਈ ਕੀਤੀ ਤੇ ਡਾਕਟਰੀ ਦੀ ਡਿਗਰੀ ਮਿਲਣ ਤੋਂ ਇਕ ਦਿਨ ਪਹਿਲਾਂ ਮੌਤ ਹੋ ਗਈ। ਘਰ ‘ਚ ਖੁਸ਼ੀਆਂ ਦੀ ਥਾਂ ਵੈਣ ਪੈ ਗਏ। ਮ੍ਰਿਤਕ ਅਜੇ ਕੁਆਰਾ ਸੀ।

Back to top button