
Ambulance falls into deep gorge on Chintpurni-Hoshiarpur road, 3 dead, 2 injured
ਹਿਮਾਚਲ-ਪੰਜਾਬ ਸਰਹੱਦ ‘ਤੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ-ਹੁਸ਼ਿਆਰਪੁਰ ਸੜਕ ‘ਤੇ ਇੱਕ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਐਂਬੂਲੈਂਸ ਰੈਫਰ ਕੀਤੇ ਮਰੀਜ਼ ਨੂੰ ਲੈਕੇ ਡੀਐਮਸੀ ਲੁਧਿਆਣਾ ਜਾ ਰਹੀ ਸੀ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਮਰੀਜ਼ ਨੂੰ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਤੋਂ ਰੈਫਰ ਕੀਤਾ ਗਿਆ ਸੀ। ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ HP-92B-3613 ਪੰਜਾਬ ਦੇ ਮੰਗੂਵਾਲ ਵਿੱਚ ਗਗਰੇਟ ਤੋਂ ਅੱਗੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ।
ਇਸ ਹਾਦਸੇ ਵਿੱਚ ਕਾਂਗੜਾ ਜ਼ਿਲ੍ਹੇ ਦੇ ਪਠਿਆਰ ਨਗਰੋਟਾ, ਬਾਗਵਾਂ ਦੇ ਵਸਨੀਕ ਸੰਜੀਵ ਕੁਮਾਰ, ਓਂਕਾਰ ਚੰਦ ਅਤੇ ਰਮੇਸ਼ ਚੰਦ ਦੀ ਮੌਤ ਹੋ ਗਈ। ਜ਼ਖਮੀ ਐਂਬੂਲੈਂਸ ਡਰਾਈਵਰ ਬੌਬੀ ਅਤੇ ਰੇਣੂ ਨਾਮ ਦੀ ਇੱਕ ਔਰਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ।








