
ਮੇਰਠ ‘ਚ ਕਲਯੁਗੀ ਪਿਤਾ ਦੀ ਖੌਫਨਾਕ ਕਰਤੂਤ ਸਾਹਮਣੇ ਆਈ ਹੈ। ਰਿਟਾਇਰਡ ਫੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ ਕੇ ਆਪਣੇ ਹੀ ਇਕਲੌਤੇ ਬੇਟੇ ਦਾ ਕਤਲ ਕਰਵਾ ਦਿੱਤਾ। ਸਾਬਕਾ ਫੌਜੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿਲਰ ਨੂੰ ਸੱਦਿਆ। ਇਸ ਤੋਂ ਬਾਅਦ ਸੁਪਾਰੀ ਕਿੱਲਰ ਨੇ ਬੇਟੇ ਨੂੰ ਸ਼ਰਾਬ ਪਿਲਾਈ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਦੇਹ ਨੂੰ ਹਿੰਡਨ ਨਦੀ ਵਿੱਚ ਸੁੱਟ ਦਿੱਤਾ। ਇੰਨਾ ਹੀ ਨਹੀਂ ਪੁਲਿਸ ਤੋਂ ਬਚਣ ਲਈ ਵੱਖ-ਵੱਖ ਥਾਵਾਂ ‘ਤੇ ਬਾਈਕ ਅਤੇ ਮੋਬਾਇਲ ਫੋਨ ਰੱਖ ਦਿੱਤੇ।
ਘਟਨਾ ਮੇਰਠ ਦੇ ਥਾਣਾ ਸਰਧਨਾ ਇਲਾਕੇ ਦੀ ਹੈ, ਜਿੱਥੇ ਸੇਵਾਮੁਕਤ ਫੌਜੀ ਸੰਜੀਵ ਅਤੇ ਉਸ ਦੀ ਪਤਨੀ ਮੁਨੇਸ਼ ਵਿਚਕਾਰ ਪਿਛਲੇ 15 ਸਾਲਾਂ ਤੋਂ ਤਕਰਾਰ ਚੱਲ ਰਹੀ ਸੀ। 27 ਸਾਲ ਦਾ ਇਕਲੌਤਾ ਪੁੱਤਰ ਸਚਿਨ ਆਪਣੀ ਮਾਂ ਨਾਲ ਰਹਿੰਦਾ ਸੀ।
ਪਿਤਾ ਦੂਜਾ ਵਿਆਹ ਕਰਨਾ ਚਾਹੁੰਦਾ ਸੀ, ਪਰ ਪੁੱਤਰ ਇਸ ਵਿਆਹ ਦੇ ਖਿਲਾਫ ਸੀ। ਬਸ ਇਸ ਗੱਲ ਨੇ ਪਿਤਾ ਨੂੰ ਨਾਰਾਜ਼ ਕਰ ਦਿੱਤਾ ਅਤੇ ਉਸ ਨੇ ਸਚਿਨ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ।
ਪਿਤਾ ਨੇ ਅਮਿਤ ਨਾਮ ਦੇ ਇੱਕ ਬਦਮਾਸ਼ ਨੂੰ ਚੁਣਿਆ। ਕਤਲ ਦਾ ਸੌਦਾ 5 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਯੋਜਨਾ ਦੇ ਤਹਿਤ ਸਚਿਨ ਨੂੰ ਸ਼ਰਾਬ ਪਿਲਾਈ ਗਈ ਅਤੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਹਿੰਡਨ ਨਦੀ ਵਿੱਚ ਸੁੱਟ ਦਿੱਤਾ ਗਿਆ।
ਦੂਜੇ ਪਾਸੇ ਜਦੋਂ ਸਚਿਨ ਆਪਣੇ ਘਰ ਨਹੀਂ ਪਰਤਿਆ ਤਾਂ ਉਸ ਦੀ ਮਾਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।









