PoliticsPunjab

ਕਾਂਗਰਸੀ ਨੇਤਾ ਦੇ ਕਤਲ ਦੀ ਲਈ ਜ਼ਿੰਮੇਵਾਰੀ

ਅਰਸ਼ ਡੱਲਾ ਦਾ ਦਾਵਾ ਕਰਦੇ ਬੰਦੇ ਨੇ ਮੋਗੇ ਨੇੜੇ ਡੱਲੇ ਪਿੰਡ ਦੇ ਕਾਂਗਰਸੀ ਸਰਪੰਚ ਬੱਲੀ ਦੇ ਕਤਲ ਦੀ ਲਈ ਜ਼ਿੰਮੇਵਾਰੀ ਲਈ ਹੈ . ਅਰਸ਼ ਡੱਲਾ ਦੇ ਨਾ ਹੇਠ ਬਣੇ ਫੇਸ ਬੁੱਕ ਖਾਤੇ ਤੇ ਪਾਈ ਪੋਸਟ ਵਿੱਚ ਉਸ ਨੇ ਕਿਹਾ ਕਿ

“ਅੱਜ ਜੋ ਪਿੰਡ ਡਾਲੇ ਵਿੱਚ ਬੱਲੀ ਸਰਪੰਚ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ ਇਸ ਬੰਦੇ ਨੇ ਮੇਰੀ ਮਾਂ ਨੂੰ ਇੱਕ ਹਫ਼ਤਾ CA ਸਟਾਫ ਵਿੱਚ ਰਖਵਾਇਆ ਮੇਰੇ ਯਾਰਾਂ ਦੋਸਤਾਂ ਨੂੰ ਪੁਲਸ ਨੂੰ ਫੜਵਾਇਆ ਇਸਨੇ ਪੁਲਸ ਦਾ ਸਾਥ ਦੇ ਕੇ ਮੇਰੇ ਘਰ ਵਿੱਚੋਂ ਕੌਲੀਆ ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭਨ ਤੋੜ ਕਰਵਾਈ ਤੇ ਮੇਰੇ ਘਰ ਦਾ ਸਾਰਾ ਸਮਾਨ ਘਰ ਖੜ ਕੇ ਪੁਲਸ ਨੂੰ ਚੁਕਵਾਇਆ …

  • ਅੰਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਮੈ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਕਿਸੇ ਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਚਾਰ ਭਰਾ ਜਿਹੜੇ ਸਾਡੇ ਨਾਲ ਸਹੀ ਚਲਦੇ ਨੇ ਬੱਸ ਉਹ ਚਲ ਰਹੇ ਨੇ ਤੇ ਓਹੀ ਸਾਡਾ ਭਰਾ ਹੈ ਜੌ ਸਾਡੇ ਨਾਲ ਸਹੀ ਚਲਦਾ ਹੈ ਸਾਨੂੰ ਤੀਜੇ ਬੰਦੇ ਨਾਲ ਕੋਈ ਮਤਲਬ ਨਹੀਂ। “

Leave a Reply

Your email address will not be published. Required fields are marked *

Back to top button