
ਜਲੰਧਰ ‘ਚ ਪੈਂਦੇ ਕੂਲ ਰੋਡ ‘ਤੇ ਕਾਂਗਰਸੀ ਆਗੂ ਗੋਪਾਲ ਕਿਸ਼ਨ ਸ਼ਿੰਗਾਰੀ ਉੱਪਰ ਮੁਕੇਸ਼ ਸੇਠੀ ਤੇ ਉਸਦੇ ਸਾਥੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ‘ਚ ਪੁਲਿਸ ਨੇ ਮੁਕੇਸ਼ ਸੇਠੀ ਨੂੰ ਗ੍ਰਿਫਤਾਰ ਕਰ ਲਿਆ ਸੀ ਜਦਕਿ ਬਾਕੀ ਮੁਲਜ਼ਮ ਹਾਲੇ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਸਨ। ਬੁੱਧਵਾਰ ਮੁੰਬਈ ਪੁਲਿਸ ਤੇ ਸੀਆਈਏ ਸਟਾਫ ਜਲੰਧਰ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਇਸ ਮਾਮਲੇ ‘ਚ ਨਾਮਜ਼ਦ ਗੈਂਗਸਟਾਰ ਪੰਚਮ ਨੂਰ ਨੂੰ ਮੁੰਬਈ ਦੇ ਇਕ ਹੋਟਲ ‘ਚੋਂ ਗ੍ਰਿਫਤਾਰ ਕਰ ਲਿਆ ਹੈ।