
ਜਲੰਧਰ ਮਾਡਲ ਟਾਊਨ ਸਥਿਤ ਬਰਿਊ ਟਾਈਮਜ਼ ਰੈਸਟੋਰੈਂਟ ‘ਚ ਅੱਗ ਲੱਗਣ ਨਾਲ ਤਰਥੱਲੀ ਮਚ ਗਈ। ਜਿਸ ਵੇਲੇ ਅੱਗ ਲੱਗੀ, ਉਸ ਵੇਲੇ ਰੈਸਟੋਰੈਂਟ ਦਾ ਸਟਾਫ ਅੰਦਰ ਮੌਜੂਦ ਸੀ। ਇਨ੍ਹਾਂ ਵਿੱਚੋਂ ਇਕ ਲੜਕੀ ਬੇਹੋਸ਼ ਹੋ ਗਈ ਜਿਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਅੱਗ ਲੱਗਣ ਦਾ ਕਾਰਨ ਪਹਿਲੀ ਮੰਜ਼ਿਲ ‘ਤੇ ਚੱਲ ਰਿਹਾ ਵੈਲਡਿੰਗ ਦਾ ਕੰਮ ਦੱਸਿਆ ਜਾ ਰਿਹਾ ਹੈ

ਜਿਸ ਦੀ ਚੰਗਿਆੜੀ ਦਫਤਰ ‘ਚ ਪਏ ਕਾਗਜ਼ਾਂ ‘ਤੇ ਡਿੱਗਣ ਕਾਰਨ ਅੱਗ ਭੜਕ ਗਈ ਤੇ ਤਿੰਨੋਂ ਮੰਜ਼ਿਲਾਂ ‘ਤੇ ਫੈਲ ਗਈ।ਉਨ੍ਹਾਂ ਕਿਹਾ ਕਿ ਇਕ ਲੜਕੀ ਜੋ ਸਟਾਫ ਮੈਂਬਰ ਸੀ, ਧੂੰਆਂ ਚੜ੍ਹਨ ਕਰਕੇ ਬੇਹੋਸ਼ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਬਿਲਡਿੰਗ ਵਿਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉਤੇ ਪਹੁੰਚੇ ਤੇ ਅੱਗ ਉਤੇ ਕਾਬੂ ਪਾਇਆ।








