EntertainmentJalandhar

ਵੱਡਾ ਖੁਲਾਸਾ, ਜਲੰਧਰ ਦੀਆਂ 2 ਕੁੜੀਆਂ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੰਗਾਮਾ

ਜਲੰਧਰ ਦੀਆਂ ਕੁੜੀਆਂ ਦੇ ਪਿੰਡ ਕਰੋਰਾਂ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾਉਣ ਦਾ ਮਾਮਲਾ ਭਖਿਆ ਹੋਇਆ ਹੈ। ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਚੰਡੀਗੜ੍ਹ ਨੇੜੇ ਮੁਹਾਲੀ ਦੇ ਪਿੰਡ ਕਰੋੜਾ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਦੇ ਰਿਕਾਰਡ ਵਿੱਚ 18 ਅਗਸਤ ਨੂੰ ਮੁੰਡੇ ਤੇ ਕੁੜੀ ਦੇ ਵਿਆਹ ਦਾ ਰਿਕਾਰਡ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੋ ਕੁੜੀਆਂ ਦੇ ਆਪਸ ਵਿੱਚ ਵਿਆਹ ਕਰਵਾਉਣ ਦੇ ਵਿਚਾਰ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਬਾਬਾ ਅਜਾਇਬ ਸਿੰਘ ਨੇ ਦੱਸਿਆ ਕਿ 18 ਅਕਤੂਬਰ ਨੂੰ ਇਕ ਲੜਕਾ ਅਤੇ ਲੜਕੀ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਵਿਖੇ ਵਿਆਹ ਕਰਵਾਉਣ ਆਏ ਸਨ। ਉਨ੍ਹਾਂ ਦੇ ਨਾਲ ਦੋ ਗਵਾਹ, ਇੱਕ ਫੋਟੋਗ੍ਰਾਫਰ ਅਤੇ ਇੱਕ ਵਕੀਲ ਸਮੇਤ ਸੱਤ-ਅੱਠ ਵਿਅਕਤੀ ਆਏ ਸਨ। ਉਨ੍ਹਾਂ ਨੇ ਉਸ ਦਾ ਆਧਾਰ ਕਾਰਡ ਦੇਖ ਕੇ ਹੀ ਸਬੂਤ ਵਜੋਂ ਵਿਆਹ ਕਰਵਾ ਲਿਆ।

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਦੇ ਗ੍ਰੰਥੀ ਬਾਬਾ ਅਜੈਬ ਸਿੰਘ ਨੇ ਦੱਸਿਆ ਕਿ 18 ਅਕਤੂਬਰ ਨੂੰ ਦੋਵਾਂ ਨੇ ਗੁਰਦੁਆਰਾ ਸਾਹਿਬ ਆ ਕੇ ਆਪਣੇ ਆਪ ਨੂੰ ਮੁੰਡਾ-ਕੁੜੀ ਦੱਸ ਕੇ ਵਿਆਹ ਕਰਵਾ ਲਿਆ। ਹੁਣ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਉਹ ਮੁੰਡਾ-ਕੁੜੀ ਨਹੀਂ ਸਗੋਂ ਦੋਵੇਂ ਕੁੜੀਆਂ ਸਨ। ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਸ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਨਾਲ ਦੋ ਗਵਾਹ, ਇੱਕ ਫੋਟੋਗ੍ਰਾਫਰ ਅਤੇ ਇੱਕ ਵਕੀਲ ਸਮੇਤ ਸੱਤ-ਅੱਠ ਵਿਅਕਤੀ ਆਏ ਸਨ। ਉਨ੍ਹਾਂ ਨੇ ਉਸ ਦਾ ਆਧਾਰ ਕਾਰਡ ਦੇਖ ਕੇ ਹੀ ਸਬੂਤ ਵਜੋਂ ਵਿਆਹ ਕਰਵਾ ਲਿਆ।

 

ਬਾਬਾ ਅਜਾਇਬ ਸਿੰਘ ਨੇ ਕਿਹਾ ਕਿ ਜੇ ਦੋਵਾਂ ਕੁੜੀਆਂ ਦੀਆਂ ਫੋਟੋਆਂ ਉਨ੍ਹਾਂ ਨੂੰ ਦਿਖਾਈਆਂ ਜਾਣ ਤਾਂ ਉਹ ਦੱਸ ਸਕਦੇ ਹਨ ਕਿ ਇਹ ਜੋੜਾ ਵਿਆਹ ਕਰਵਾਉਣ ਆਇਆ ਸੀ ਜਾਂ ਕੋਈ ਹੋਰ ਆਇਆ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਕੁੜੀ ਆ ਗਈ ਹੋਵੇਗੀ ਤੇ ਦੂਜੀ ਕਿਤੇ ਪਿੱਛੇ ਹੋ ਗਈ ਹੋਵੇਗੀ। ਬਾਅਦ ਵਿੱਚ ਉਸ ਨੇ ਗੁਰਦੁਆਰਾ ਸਾਹਿਬ ਵੱਲੋਂ ਜਾਰੀ ਸਰਟੀਫਿਕੇਟ ਦੀ ਦੁਰਵਰਤੋਂ ਕੀਤੀ।

ਇਸ ਸਬੰਧੀ ਉਸ ਨੇ ਮੁੰਡੇ ਅਤੇ ਕੁੜੀ ਦੇ ਆਧਾਰ ਕਾਰਡ ਵੀ ਆਪਣੇ ਰਿਕਾਰਡ ਵਿੱਚ ਰੱਖੇ ਹੋਏ ਹਨ। ਜਦੋਂਕਿ ਸਵੇਰ ਤੋਂ ਹੀ ਮੀਡੀਆ ਵਿੱਚ ਦੋ ਲੜਕੀਆਂ ਦੇ ਆਪਸ ਵਿੱਚ ਵਿਆਹ ਕਰਵਾਉਣ ਦੀ ਚਰਚਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਕਲੈਰੀਕਲ ਗਲਤੀ ਹੈ।

ਦੂਜੇ ਪਾਸੇ ਮਾਮਲੇ ਵਿੱਚ ਪਟੀਸ਼ਨਰਾਂ ਦੇ ਵਕੀਲ ਸੰਜੀਵ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਹੀ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਚ ਉਸ ਨੇ ਮੁੰਡੇ ਅਤੇ ਕੁੜੀ ਦੇ ਵਿਆਹ ਦੀਆਂ ਫੋਟੋਆਂ ਲਗਾਈਆਂ ਹਨ। ਦੋ ਕੁੜੀਆਂ ਦੇ ਇੱਕ-ਦੂਜੇ ਨਾਲ ਵਿਆਹ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਅਦਾਲਤ ਵੱਲੋਂ ਇਸ ਮਾਮਲੇ ਵਿੱਚ ਜਾਰੀ ਹੁਕਮਾਂ ਵਿੱਚ ਦੋਵਾਂ ਪਟੀਸ਼ਨਰਾਂ ਦੇ ਨਾਵਾਂ ਦੇ ਪਿੱਛੇ ਕੌਰ ਲਿਖਿਆ ਗਿਆ ਹੈ। ਇਸ ਕਾਰਨ ਦੋ ਕੁੜੀਆਂ ਦੇ ਵਿਆਹ ਦਾ ਮਾਮਲਾ ਜਾਪਦਾ ਹੈ। ਹੁਕਮਾਂ ਵਿੱਚ ਪਟੀਸ਼ਨਰਾਂ ਦੇ ਨਾਂ ਰਣਜੀਤ ਕੌਰ ਅਤੇ ਮਨਦੀਪ ਕੌਰ ਲਿਖੇ ਗਏ ਹਨ, ਜਿਸ ਵਿੱਚ ਦੋਵਾਂ ਦੀ ਉਮਰ 25 ਸਾਲ ਅਤੇ 29 ਸਾਲ ਦੱਸੀ ਗਈ ਹੈ। ਇਸ ਹੁਕਮ ਰਾਹੀਂ ਜਲੰਧਰ ਦੇ ਐਸਐਸਪੀ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

Leave a Reply

Your email address will not be published. Required fields are marked *

Back to top button