PunjabReligious

ਗੁਟਕਾ ਸਾਹਿਬ ਦੇ ਸਾੜ ਕੇ ਬੇਅਦਬੀ ਕਰਨ ਵਾਲੀ ਦੋਸ਼ਣ ਸੁਖਵਿੰਦਰ ਕੌਰ ਗ੍ਰਿਫਤਾਰ

ਪੁਲਿਸ ਨੇ ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਖਿਲਾਰ ਕੇ ਅਤੇ ਸਾੜ ਕੇ ਬੇਅਦਬੀ ਕਰਨ ਵਾਲੀ ਦੋਸ਼ਣ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਸ਼ਾਲਜੀਤ ਸਿੰਘ ਪੀ.ਪੀ.ਐਸ.ਐਸ.ਪੀ ਇਨਵੈਸਟੀਗੇਸ਼ਨ ਤਰਨਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ. ਭਿੱਖੀਵਿੰਡ, ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਖਾਲੜਾ ਅਤੇ ਪੁਲਿਸ ਟੀਮ ਨੂੰ 25 ਅਕਤੂਬਰ ਨੂੰ ਘਾਟੀ ਵਾਲੀ ਗਲੀ ਖਾਲੜਾ ਵਿਚ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਦੀ ਖਬਰ ਮਿਲੀ।

ਸੂਚਨਾ ਮਿਲਣ ‘ਤੇ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਮੁਕੱਦਮਾ ਥਾਣਾ ਖਾਲੜਾ ਵਿਖੇ ਦਰਜ ਕੀਤਾ ਗਿਆ ਸੀ। ਉਕਤ ਘਟਨਾ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਦੋਸ਼ਣ ਸੁਖਵਿੰਦਰ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਘਾਟੀ ਵਾਲੀ ਗਲੀ ਖਾਲੜਾ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 2 ਹੋਰ ਗੁਟਕਾ ਸਾਹਿਬ ਬਰਾਮਦ ਹੋਏ।

Back to top button