ਲਾਲ ਕਿਲ੍ਹੇ ‘ਚ ਗੁਰਸਿੱਖ ਸਰਪੰਚ ਨੂੰ ਨਹੀਂ ਮਿਲੀ ਐਂਟਰੀ, ਸੁਰੱਖਿਆ ਗਾਰਡਾਂ ਨੇ ਕਿਰਪਾਨ ’ਤੇ ਕੀਤਾ ਇਤਰਾਜ਼
Gursikh Sarpanch not allowed entry into Red Fort, security guards object to Kirpan

Gursikh Sarpanch not allowed entry into Red Fort, security guards object to Kirpan
15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਕਾਲਸਨਾਂ ਦੀ ਪੰਚਾਇਤ ਨੂੰ ਨਵੀਂ ਦਿੱਲੀ ਨਗਰ ਪ੍ਰੀਸ਼ਦ ’ਚ ਜਲ ਸ਼ਕਤੀ ਮੰਤਰਾਲੇ ਦੇ ਮੰਤਰੀ ਵੀ. ਸਮਨਾ ਵੱਲੋਂ ਪਿੰਡ ਦੀ ਸਫਾਈ ਲਈ ਸਨਮਾਨਿਤ ਕੀਤਾ ਜਾਣਾ ਸੀ। ਜਿਸ ਦੇ ਚਲਦਿਆਂ ਪਿੰਡ ਕਾਲਸਨਾਂ ਦੇ ਸਰਪੰਚ ਗੁਰਧਿਆਨ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਣ ਵਾਲੇ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।
ਅਜ਼ਾਦੀ ਦਿਹਾੜੇ ਮੌਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਲਹਿਰਾਉਣਾ ਸੀ, ਤਾਂ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਵੀ ਸੱਦਾ ਪੱਤਰ ਮਿਲਣ ਤੇ ਉੱਥੇ ਪਹੁੰਚੇ। ਸਰਪੰਚ ਸਰਪੰਚ ਗੁਰਧਿਆਨ ਨੇ ਆਪਣੇ ਸਰੀਰ ‘ਤੇ ਸ੍ਰੀ ਸਾਹਿਬ ਪਹਿਨਿਆ ਹੋਇਆ ਸੀ, ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਸੁਰੱਖਿਆ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਦੋਂ ਹੀ ਪ੍ਰਵੇਸ਼ ਮਿਲੇਗਾ ਜਦੋਂ ਉਹ ਸ੍ਰੀ ਸਾਹਿਬ ਨੂੰ ਉਤਾਰਨਗੇ।
ਸਰਪੰਚ ਨੇ ਕਿਹਾ ਕਿ ਉਹ ਸ੍ਰੀ ਸਾਹਿਬ ਨੂੰ ਨਹੀਂ ਉਤਾਰੇਗਾ। ਇਸ ਕਾਰਨ ਸਰਪੰਚ ਵਾਪਸ ਆ ਗਿਆ। ਸਰਪੰਚ ਨੇ ਮੰਗ ਕੀਤੀ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਦਿੱਲੀ ਵਿੱਚ ਮੇਰੇ ਨਾਲ ਜੋ ਕੁਝ ਵੀ ਹੋਇਆ ਹੈ, ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ








