Punjab

ਬਿਜਲੀ ਕੁਨੈਕਸ਼ਨਾਂ ਲਈ ਰਿਸ਼ਵਤ ਦੇ ਦੋਸ਼ ‘ਚ SDO ਮੁਅੱਤਲ

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਤਹਿਤ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ   ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ  ਵੱਲੋਂ ਬਿਜਲੀ ਦੇ ਦੋ ਕੁਨੈਕਸ਼ਨਾਂ ਲਈ ਇੱਕ ਲੱਖ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਵੰਡ ਮੰਡਲ ਸ਼ਹਿਰੀ ਮੋਗਾ ਅਧੀਨ ਉਪ ਮੰਡਲ ਕੋਟ ਈਸੇ ਖਾਂ, ਏ.ਏ.ਈ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੀਤੀ ਜਾਂਚ ਦੌਰਾਨ ਕਰਮਚਾਰੀ ਦੋਸ਼ੀ ਪਾਇਆ ਗਿਆ ਅਤੇ ਇਹ ਕਾਰਵਾਈ ਕੀਤੀ ਗਈ।

ਪੀਐੱਸਪੀਸੀਐਲ ਬਠਿੰਡਾ ਪੱਛਮੀ ਜ਼ੋਨ ਦੇ ਚੀਫ ਇੰਜੀਨੀਅਰ ਇੰਜ. ਪੁਨਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਵੱਲੋਂ ਨਿਤਿਨ ਤਨੇਜਾ ਪਾਸੋਂ ਅਪਲਾਈ ਕੀਤੇ ਗਏ 2 ਐੱਲ.ਐੱਸ ਕੁਨੈਕਸ਼ਨਾਂ ਸਬੰਧੀ ਰਿਸ਼ਵਤ ਲੈਣ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਸੰਬੰਧੀ ਕੀਤੀ ਗਈ ਪੜਤਾਲ ਦੌਰਾਨ ਅਤੇ ਬਿਨੈਕਾਰ ਵਲੋੰ ਦਿੱਤੀ ਗਏ ਸ਼ਿਕਾਇਤ ਦੇ ਆਧਾਰ ਤੇ ਕਰਮਚਾਰੀ ਦੋਸ਼ੀ ਪਾਇਆ ਗਿਆ।

Back to top button