ਸਾਵਧਾਨ! ਗੋਲਗੱਪੇ Lovers, ਇਹ ਵੀਡੀਓ ਦੇਖ ਕੇ ਨਹੀਂ ਕਰੇਗਾ ਗੋਲਗੱਪੇ ਖਾਣ ਨੂੰ ਦਿਲ
Golgappe Lovers, watching this video will not make you want to eat Golgappe

ਵਿਆਹ ਹੋਵੇ ਜਾਂ ਬਾਜ਼ਾਰ, ਗੋਲਗੱਪਾ ਸਟਾਲ ‘ਤੇ ਤੁਹਾਨੂੰ ਸਭ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲੇਗੀ। ਗੋਲਗੱਪੇ ਭਾਰਤ ਵਿੱਚ ਇੰਨੇ ਮਸ਼ਹੂਰ ਹਨ ਕਿ ਸ਼ਾਇਦ ਹੀ ਕੋਈ ਇਸਨੂੰ ਨਾਪਸੰਦ ਕਰਦਾ ਹੋਵੇਗਾ। ਜੇਕਰ ਤੁਸੀਂ ਵੀ ਗੋਲਗੱਪੇ ਖਾਂਦੇ ਹੋ ਤਾਂ ਤੁਹਾਨੂੰ ਵੀ ਇਹ ਜ਼ਰੂਰ ਪਤਾ ਹੋਵੇਗਾ ਕਿ ਇਸਦਾ ਮਸਾਲੇਦਾਰ ਪਾਣੀ ਗੋਲਗੱਪਾ ਲਵਰਸ ਵਿਚਾਲੇ ਬਹੁਤ ਹੀ ਮਸ਼ਹੂਰ ਹੈ।
ਬਹੁਤ ਸਾਰੇ ਲੋਕ ਗੋਲਗੱਪੇ ਦਾ ਪਾਣੀ ਪੀਣ ਲਈ ਹੀ ਗੋਲਗੱਪੇ ਖਾਣ ਜਾਂਦੇ ਹਨ।
ਜੋ ਲੋਕ ਗੋਲਗੱਪੇ ਦੇ ਪਾਣੀ ਦੇ ਦੀਵਾਨੇ ਹਨ, ਉਹ ਇਸ ਵਾਇਰਲ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖ ਲੈਣ। ਅਸੀ ਯਕੀਨੀ ਤੌਰ ਤੇ ਕਹਿ ਸਕਦੇ ਹਾਂ ਕਿ ਇਸਨੂੰ ਵੇਖਣ ਤੋਂ ਬਾਅਦ ਉਹ ਗੋਲਗੱਪੇ ਅਤੇ ਇਸ ਦੇ ਪਾਣੀ ਤੋਂ ਜ਼ਰੂਰ ਨਫ਼ਰਤ ਕਰਨਾ ਸ਼ੁਰੂ ਕਰ ਦੇਣਗੇ । ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਸ ਸਮੇਂ ਵਾਇਰਲ ਹੋ ਰਹੀ ਵੀਡੀਓ ‘ਚ ਇਕ ਵਿਅਕਤੀ ਗੋਲਗੱਪੇ ਦਾ ਪਾਣੀ ਬਣਾਉਂਦਾ ਨਜ਼ਰ ਆ ਰਿਹਾ ਹੈ। ਪਰ ਉਹ ਇੰਨੇ ਗੰਦੇ ਤਰੀਕੇ ਨਾਲ ਪਾਣੀ ਤਿਆਰ ਕਰ ਰਿਹਾ ਹੈ ਕਿ ਉਸ ਨੂੰ ਦੇਖ ਕੇ ਲੋਕ ਗੋਲਗੱਪੇ ਤੋਂ 100 ਮੀਟਰ ਦੂਰੀ ਬਣਾਈ ਰੱਖਣ ਲਈ ਮਜ਼ਬੂਰ ਹੋ ਜਾਣਗੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਪਾਣੀ ‘ਚ ਇਮਲੀ ਮਿਲਾ ਰਿਹਾ ਹੈ ਪਰ ਉਹ ਇਹ ਕੰਮ ਆਪਣੇ ਹੱਥਾਂ ਨਾਲ ਬਿਨ੍ਹਾਂ ਦਸਤਾਨੇ ਪਾਏ ਕਰ ਰਿਹਾ ਹੈ।
ਜਿਸ ਬਾਲਟੀ ਵਿਚ ਉਹ ਪਾਣੀ ਤਿਆਰ ਕਰ ਰਿਹਾ ਹੈ, ਉਹ ਵੀ ਕਾਫੀ ਗੰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਇਸ ਵਿਚ ਪੁਦੀਨੇ ਦਾ ਪਾਣੀ ਮਿਲਾਉਦਾ ਹੈ। ਇਸ ਦੌਰਾਨ ਵੀ ਉਸ ਨੇ ਸਫਾਈ ਦਾ ਕੋਈ ਧਿਆਨ ਨਹੀਂ ਰੱਖਿਆ।