canada, usa ukPunjab

ਆਪਣੇ ਪਿਤਾ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰਨ ਵਾਲੀ ਨਬਾਲਗ ਲੜਕੀ ਦੀ ਮੌਤ

ਟੈਕਸਾਸ ਵਿਚ ਇਕ 12 ਸਾਲਾਂ ਦੀ ਨਬਾਲਗ ਲੜਕੀ ਜਿਸ ਨੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਗੋਲੀ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਸੀ, ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਪਾਰਕਰ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਜਾਰੀ ਕੀਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਉੱਤਰ ਪੱਛਮੀ ਪਾਰਕਰ ਕਾਊਂਟੀ ਵਿਚ ਵੈਦਰਫੋਰਡ, ਟੈਕਸਾਸ ਵਿਚ ਵਾਪਰੀ ਸੀ।

ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਲੜਕੀ ਆਪਣੇ ਪਿਤਾ ਨੂੰ ਗੋਲੀ ਮਾਰਨ ਉਪਰੰਤ ਘਟਨਾ ਸਥਾਨ ਤੋਂ ਦੌੜ ਗਈ ਸੀ ਤੇ ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁੱਸ਼ੀ ਕਰਨ ਦਾ ਯਤਨ ਕੀਤਾ। ਜ਼ਖਮੀ ਹਾਲਤ ਵਿਚ ਮਿਲੀ ਲੜਕੀ ਦੇ ਹੇਠੋਂ ਹੈਂਡਗੰਨ ਬਰਾਮਦ ਹੋਈ ਸੀ। ਪੋਸਟ ਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੜਕੀ ਦੇ ਸਿਰ ਵਿਚ ਵੱਜੀ ਗੋਲੀ ਉਸ ਦੀ ਮੌਤ ਦਾ ਕਾਰਨ ਬਣੀ ਹੈ।

Back to top button