
Ruckus, heated debate during CM Mann’s address in the House, Sukhpal Khaira forcibly removed
ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਸਦਨ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀਆਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਕਾਂਗਰਸ ਵਿਧਾਇਕਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਤਿੱਖੀ ਬਹਿਸ ਹੋਈ।
ਇਸ ਦੌਰਾਨ ਮੁੱਖ ਮੰਤਰੀ ਮਾਨ ਕਾਂਗਰਸ ਵਿਧਾਇਕਾਂ ‘ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ 4 ਘੰਟੇ ਬੈਠ ਨਹੀਂ ਸਕਦੇ ਤੇ 7 ਘੰਟੇ ਦਾ ਸੈਸ਼ਨ ਮੰਗਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਾਲਿਆਂ ਕੋਲ ਕੁਝ ਨਹੀਂ, ਸਿਰਫ ਰੌਲਾ ਹੀ ਪਾਈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਾਂਗਰਸ ਨੂੰ ਕਿਸੇ ਗਰੀਬ ਦੀ ਫਿਕਰ ਨਹੀਂ ਹੈ। ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ। ਕਾਂਗਰਸ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਮਾਨ ਨੂੰ WHO ARE YOU ਕਿਹਾ ਗਿਆ। ਜਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ 22 ਵਿੱਚ ਪਤਾ ਨਹੀਂ ਲੱਗਿਆ WHO ARE YOU।
ਸ਼ਰਾਰਤੀ ਅਨਸਰਾਂ ਨੂੰ ਬਾਹਰ ਕੱਢੋ- ਮੁੱਖ ਮੰਤਰੀ ਮਾਨ
ਸੀਐਮ ਮਾਨ ਨੇ ਕਿਹਾ ਕਿ ਇਹ ਖਹਿਰਾ ਦੀ ਨਿਰਾਸ਼ਾ ਹੈ। ਕਾਂਗਰਸ ਵੀ ਨਹੀਂ ਚਾਹੁੰਦੀ ਕਿ ਖਹਿਰਾ ਬੋਲਣ। ਸਪੀਕਰ ਸਾਹਿਬ, ਅਜਿਹੇ ਸ਼ਰਾਰਤੀ ਅਨਸਰਾਂ ਨੂੰ ਹਟਾਓ। ਸਪੀਕਰ ਨੇ ਕਿਹਾ ਕਿ ਕਾਂਗਰਸ 16 ਮਿੰਟ ਦੀ ਹੱਕਦਾਰ ਸੀ, ਪਰ ਉਨ੍ਹਾਂ ਨੂੰ 29 ਮਿੰਟ ਦਿੱਤੇ ਗਏ ਸਨ।







