PoliticsPunjab

ਮਜੀਠੀਆ ਨੇ ਕੱਢੀ CM ਮਾਨ ਦੀ ਹਥਿਆਰ ਵਾਲੀ ਫ਼ੋਟੋ, ਕਿਹਾ, CM ਤੇ ਦਰਜ ਹੋਵੇਗਾ ਕੇਸ?

ਪੰਜਾਬ ‘ਚ ਗੰਨ ਕਲਚਰ ਖ਼ਿਲਾਫ਼ ਸਖ਼ਤੀ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹਥਿਆਰਾਂ ਨਾਲ ਫੋਟੋ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੋਟੋ ਸ਼ੇਅਰ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਹੁਣ CM ਮਾਨ ਖਿਲਾਫ਼ ਵੀ ਕੇਸ ਦਰਜ ਹੋਵੇਗਾ?

ਦਰਅਸਲ ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ’ਤੇ ਹੋਈ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਸੀਐਮ ਭਗਵੰਤ ਮਾਨ ਦੀ ਹਥਿਆਰ ਫੜੇ ਹੋਏ ਦੀ ਤਸਵੀਰ ਟਵੀਟ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨਾਲ ਤੰਜ ਕੱਸਦੇ ਹੋਏ ਕੁਝ ਲਾਈਨਾਂ ਵੀ ਲਿਖੀਆਂ ਹਨ।

 

ਮਜੀਠੀਆ ਨੇ CM ਭਗਵੰਤ ਮਾਨ ਦੀ ਬਹੁਤ ਪੁਰਾਣੀ ਤਸਵੀਰ ਟਵੀਟ ਕੀਤੀ ਹੈ। ਤਸਵੀਰ ਵਿੱਚ ਭਗਵੰਤ ਮਾਨ ਦੁਨਾਲੀ ਫੜ ਕੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਟਵੀਟ ‘ਚ ਮਜੀਠੀਆ ਨੇ ਸੀਐਮ ਮਾਨ ‘ਤੇ ਤੰਜ ਕੱਸਦੇ ਹੋਏ ਲਿਖਿਆ ਕਿ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ ਪਰ ਪਰਚੇ ਬੱਚਿਆਂ ‘ਤੇ ਹੋ ਰਹੇ ਹਨ।

Back to top button