Punjab
Trending

ਵੱਡਾ ਫਰਮਾਨ ! ਮਰਜੀ ਨਾਲ ਵਿਆਹ ਕਰਨ ਤੇ ‘ਮੁੰਡਾ-ਕੁੜੀ ਨੂੰ ਪਰਿਵਾਰ ਸਣੇ ਛੱਡਣਾ ਪਵੇਗਾ ਪਿੰਡ

ਬਠਿੰਡਾ ਦੇ ਪਿੰਡ ਕੋਟਸ਼ਮੀਰ ਵੱਲੋਂ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ਫਰਮਾਨ ਰਾਹੀਂ ਪਿੰਡ ਚੋਂ ਕੱਢਣ ਦਾ ਵੀ ਫੈਸਲਾ ਸੁਣਾਇਆ ਗਿਆ ਹੈ। ਦਰਅਸਲ ਪਿੰਡ ਦੇ ਲੋਕਾਂ ਵੱਲੋਂ ਇੱਕ ਵੱਖਰੀ ਪਹਿਲ ਕੀਤੀ ਗਈ ਹੈ। ਜਿਸ ’ਚ ਇੱਕੋਂ ਪਿੰਡ ਦੇ ਮੁੰਡਾ ਕੁੜੀ ਦੇ ਆਪਸ ’ਚ ਵਿਆਹ ਕਰਵਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਪਿੰਡ ਕੋਟਸ਼ਮੀਰ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਮੁੰਡਾ ਕੁੜੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਪਰਿਵਾਰ ਸਮੇਤ ਰਹਿਣ ਨਹੀਂ ਦਿੱਤਾ ਜਾਵੇਗਾ। ਅਜਿਹਾ ਕਰਨ ’ਤੇ ਮੁੰਡਾ ਕੁੜੀ ਦੇ ਪਰਿਵਾਰ ਨੂੰ ਪਿੰਡ ਛੱਡਣਾ ਹੋਵੇਗਾ। ਅਜਿਹਾ ਉਸ ਸਮੇਂ ਹੋਵੇਗਾ ਜਦੋਂ ਕੋਈ ਵੀ ਲੜਕਾ ਲੜਕੀ ਆਪਣੀ ਮਾਤਾ ਪਿਤਾ ਦੀ ਸਹਿਮਤੀ ਤੋਂ ਬਿਨਾਂ ਜਾਂ ਭੱਜ ਕੇ ਵਿਆਹ ਕਰਵਾਉਂਦੇ ਹਨ।

Back to top button