EntertainmentIndia

ਹੈਰਾਨੀਜਨਕ ਖਬਰ : ਬ੍ਰਾ-ਪੈਂਟੀ ਨੂੰ ਲੈ ਕੇ ਜ਼ਬਰਦਸਤ ਲੜਾਈ , ਪੁਲਿਸ ਵਲੋਂ ਲਾਠੀਚਾਰਜ, 10 ਲੋਕ ਜ਼ਖਮੀ, 20 ਲੋਕ ਗ੍ਰਿਫਤਾਰ

ਅਹਿਮਦਾਬਾਦ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬ੍ਰਾ-ਪੈਂਟੀ ਦੇ ਗਾਇਬ ਹੋਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਜ਼ਬਰਦਸਤ ਲਾਠੀਚਾਰਜ ਹੋਇਆ। ਜਿੱਥੇ ਇਸ ਪੂਰੀ ਘਟਨਾ ‘ਚ ਕਈ ਲੋਕ ਜ਼ਖਮੀ ਹੋ ਗਏ। ਹੁਣ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਸ ਦੇ ਨਾਲ ਹੀ ਇਹ ਮਾਮਲਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।

ਦਰਅਸਲ, ਅਹਿਮਦਾਬਾਦ ਦੇ ਧੰਧੂਕਾ ਇਲਾਕੇ ਦੇ ਨੇੜੇ ਇੱਕ ਪਿੰਡ ਵਿੱਚ ਇੱਕ 30 ਸਾਲਾ ਔਰਤ ਨੇ ਦੋਸ਼ ਲਾਇਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਛੱਤ ਤੋਂ ਉਸਦੀ ਬ੍ਰਾ-ਪੈਂਟੀ ਗਾਇਬ ਹੋ ਜਾਂਦੀ ਹੈ। ਔਰਤ ਨੇ ਦੱਸਿਆ ਕਿ ਉਹ ਹਰ ਰੋਜ਼ ਬ੍ਰਾ-ਪੈਂਟੀ ਸੁਕਾਉਣ ਲਈ ਛੱਤ ‘ਤੇ ਆਉਂਦੀ ਹੈ ਅਤੇ ਬਾਅਦ ‘ਚ ਕੋਈ ਉਸ ਨੂੰ ਚੁੱਕ ਕੇ ਲੈ ਜਾਂਦਾ ਹੈ।

ਦੂਜੇ ਪਾਸੇ ਇਸ ਰੋਜ਼ਮਰ੍ਹਾ ਦੇ ਸਿਆਪੇ ਤੋਂ ਪ੍ਰੇਸ਼ਾਨ ਹੋ ਕੇ ਇਕ ਦਿਨ ਔਰਤ ਨੇ ਗੁਪਤ ਤਰੀਕੇ ਨਾਲ ਨਿਗਰਾਨੀ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ 31 ਸਾਲਾ ਗੁਆਂਢੀ ਹੀ ਉਸਦੀ ਬ੍ਰਾ-ਪੈਂਟੀ ਚੁੱਕ ਕੇ ਲੈ ਜਾਂਦਾ ਸੀ। ਬਸ ਫੇਰ ਕੀ ਸੀ ਉਕਤ ਔਰਤ ਨੇ ਗੁਆਂਢੀ ਨੂੰ ਫੜ ਲਿਆ ਅਤੇ ਇਸ ਦੌਰਾਨ ਝਗੜਾ ਇੰਨਾ ਵਧ ਗਿਆ ਕਿ ਲਾਠੀਆਂ ਚੱਲ ਪਈਆਂ। ਮਹਿਲਾ ਪੱਖ ਦੇ ਲੋਕਾਂ ਅਤੇ ਮੁਲਜ਼ਮਾਂ ਦੀ ਗੁਆਂਢੀ ਧਿਰ ਦੇ ਲੋਕਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਅਤੇ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੂਰੀ ਘਟਨਾ ਨੂੰ ਲੈ ਕੇ ਹੋਈ ਲੜਾਈ ਵਿੱਚ 8 ਤੋਂ 10 ਲੋਕ ਜ਼ਖਮੀ ਹੋ ਗਏ ਹਨ। ਜਦੋਂਕਿ ਲੜਾਈ ਕਾਰਨ ਦੋਵਾਂ ਧਿਰਾਂ ਦੇ ਕਰੀਬ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਹਨ।

Leave a Reply

Your email address will not be published.

Back to top button