
Farmer organizations march to Delhi, Shambhu border sealed, heavy police force deployed
ਕਿਸਾਨ ਜਥੇਬੰਦੀਆਂ ਵੱਲੋਂ ਸਮਝੌਤੇ ਨੂੰ ਰੱਦ ਕਰਵਾਉਣ ਲਈ ਸੰਘਰਸ਼ ਤਹਿਤ ‘ਦੇਸ਼ ਬਚਾਓ’ ਮੋਰਚੇ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਤਹਿਤ 21 ਜੁਲਾਈ ਯਾਨੀ ਅੱਜ ਦਿੱਲੀ ਕਿਸਾਨ ਘਾਟ ਵਿਖੇ ਪ੍ਰਦਰਸ਼ਨ ਕਰਕੇ ਰੋਸ ਪ੍ਰਗਟਾਵਾ ਕੀਤਾ ਜਾਣਾ ਹੈ। ਇਸੇ ਦੇ ਚੱਲਦੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਲਾਂਕਿ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਰਸਤਿਆਂ ਨੂੰ ਕਿਸਾਨਾਂ ਦੇ ਲਈ ਜਾਣ ਲਈ ਰੋਕ ਦਿੱਤਾ ਗਿਆ ਹੈ। ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਉਨ੍ਹਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਹਰਿਆਣਾ ਵਿੱਚ ਪੰਜਾਬ ਸ਼ੰਭੂ ਸਰਹੱਦ ਬੰਦ ਹੋਣ ਤੋਂ ਬਾਅਦ, ਅੰਬਾਲਾ ਪੁਲਿਸ ਦੁਆਰਾ ਜਾਰੀ ਕੀਤੀ ਗਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਸ਼ੰਭੂ ਸਰਹੱਦ ਬੰਦ ਹੋਣ ਕਾਰਨ, ਦਿੱਲੀ ਅਤੇ ਪੰਜਾਬ ਵਿਚਕਾਰ ਯਾਤਰਾ ਕਰਨ ਵਾਲੇ ਵਾਹਨਾਂ ਲਈ ਬਦਲਵੇਂ ਰਸਤੇ ਜਾਰੀ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਇਨ੍ਹਾਂ ਰੂਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਸ਼ੰਭੂ ਸਰਹੱਦ ਬੰਦ ਹੋਣ ਕਾਰਨ, ਦਿੱਲੀ ਅਤੇ ਪੰਜਾਬ ਵਿਚਕਾਰ ਯਾਤਰਾ ਕਰਨ ਵਾਲੇ ਵਾਹਨਾਂ ਲਈ ਬਦਲਵੇਂ ਰਸਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਯਾਤਰੀਆਂ ਨੂੰ ਇਹਨਾਂ ਰੂਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ:
ਦਿੱਲੀ ਤੋਂ ਪੰਜਾਬ ਜਾਣ ਵਾਲੇ ਵਾਹਨਾਂ ਲਈ ਵਿਕਲਪਿਕ ਰਸਤੇ:
ਰੂਟ 1: ਅੰਬਾਲਾ ਛਾਉਣੀ ➔ ਚੰਡੀਗੜ੍ਹ ਰਸਤਾ ➔ ਲਾਲੜੂ ➔ ਡੇਰਾ ਬੱਸੀ ➔ ਜ਼ੀਰਕਪੁਰ ➔ ਪੰਜਾਬ
ਰੂਟ 2: ਲਾਲੜੂ ਜਾਂ ਡੇਰਾ ਬੱਸੀ ਤੋਂ, ਤੁਸੀਂ ਪੰਜਾਬ ਪਹੁੰਚਣ ਲਈ ਬਦਲਵੇਂ ਰਸਤੇ ਨੂੰ ਵੀ ਵਰਤ ਸਕਦੇ ਹੋ।
ਪੰਜਾਬ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਲਈ ਵਿਕਲਪਿਕ ਰਸਤੇ:
ਰੂਟ 1: ਰਾਜਪੁਰਾ ➔ ਲਾਲੜੂ ➔ ਡੇਰਾ ਬੱਸੀ ➔ ਜ਼ੀਰਕਪੁਰ ➔ ਅੰਬਾਲਾ ਛਾਉਣੀ ➔ ਦਿੱਲੀ
ਰੂਟ 2: ਰਾਜਪੁਰਾ, ਲਾਲੜੂ ਅਤੇ ਡੇਰਾ ਬੱਸੀ ਤੋਂ, ਤੁਸੀਂ ਅੰਬਾਲਾ ਛਾਉਣੀ ਅਤੇ ਫਿਰ ਦਿੱਲੀ ਪਹੁੰਚਣ ਲਈ ਬਦਲਵੇਂ ਰਸਤੇ ਨੂੰ ਵੀ ਵਰਤ ਸਕਦੇ ਹੋ।
ਇਸ ਅੰਦੋਲਨ ਦਾ ਸੱਦਾ ਦੇਸ਼ ਬਚਾਓ ਮੋਰਚਾ ਵੱਲੋਂ ਦਿੱਤਾ ਗਿਆ ਹੈ ਜਿਥੇ ਅੰਮ੍ਰਿਤਸਰ, ਗੁਰਦਾਸਪੁਰ ਤੇ ਪੰਜਾਬ ਦੇ ਹੋਰ ਇਲਾਕਿਆਂ ਵਿਚ ਕਿਸਾਨਾਂ ਦੇ ਕਾਫਲੇ ਲਗਾਤਾਰ ਸ਼ੰਭੂ ਬਾਰਡਰ ਵਲ ਵਧ ਰਹੇ ਹਨ। ਵੱਡੀ ਗਿਣਤੀ ਵਿਚ ਕਿਸਾਨ ਸ਼ੰਭੂ ਬਾਰਡਰ ‘ਤੇ ਆ ਗਏ ਹਨ ਤੇ ਉੁਥੇ ਨਾਲ ਹੀ ਧਾਰਾ 163 ਇਲਾਕੇ ਵਿਚ ਲਾਗੂ ਕਰ ਦਿੱਤੀ ਗਈ ਹੈ। ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਦੰਗਾਰੋਧੀ ਸਾਜੋ ਸਾਮਾਨ ਦੇ ਨਾਲ ਲੈਸ ਪੁਲਿਸ ਹਰ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।










