SIT ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਸੰਮਨ, ਚੰਡੀਗੜ੍ਹ ’ਚ ਪੇਸ਼ ਹੋਣ ਦੇ ਹੁਕਮ
SIT summons former Union Minister of State Vijay Sampla, orders him to appear in Chandigarh

SIT summons former Union Minister of State Vijay Sampla, orders him to appear in Chandigarh
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਮੁੜ ਸੰਮਨ ਜਾਰੀ ਕੀਤਾ ਗਿਆ ਹੈ। SIT ਨੇ ਉਨ੍ਹਾਂ ਨੂੰ 27 ਅਗਸਤ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਹਾਲਾਂਕਿ, ਵਿਜੇ ਸਾਂਪਲਾ ਨੇ ਨਿਰਧਾਰਤ ਤਾਰੀਖ਼ ’ਤੇ SIT ਅੱਗੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ
ਤੋਂ ਤੈਅ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ 27 ਅਗਸਤ ਨੂੰ ਆਉਣ ਵਿੱਚ ਅਸਮਰੱਥ ਹਨ। ਇਸ ਦੇ ਨਾਲ ਹੀ ਸਾਂਪਲਾ ਨੇ SIT ਤੋਂ ਪੁੱਛਗਿੱਛ ਲਈ ਸਤੰਬਰ ਮਹੀਨੇ ਵਿੱਚ ਕੋਈ ਅਗਲੀ ਤਾਰੀਕ ਦੇਣ ਦੀ ਮੰਗ ਕੀਤੀ ਹੈ।
ਆਪਣਾ ਪੱਖ ਰੱਖਦਿਆਂ ਵਿਜੇ ਸਾਂਪਲਾ ਨੇ ਸਪੱਸ਼ਟ ਕੀਤਾ, “ਬਹਿਬਲ ਕਲਾਂ ਮਾਮਲੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ।” ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੇਵਜ੍ਹਾ ਇਸ ਮਾਮਲੇ ‘ਚ ਘਸੀਟਿਆ ਜਾ ਰਿਹਾ ਹੈ।












