PunjabPolitics

ਸਰਕਾਰੀ ਹਸਪਤਾਲ ਨੇ ਮੀਡੀਆ ਦੇ ਅੰਦਰ ਆਉਣ ’ਤੇ ਲਗਾਈ ਪਾਬੰਦੀ,ਥਾਂ-ਥਾਂ ‘ਤੇ ਲੱਗੇ Notice

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੀਡੀਆ ਦੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਹੁਕਮ ਜਾਰੀ ਕੀਤੇ ਹਨ । ਇਸ ਸਬੰਧੀ ਹਸਪਤਾਲ ਵਿੱਚ ਵੱਖ-ਵੱਖ ਥਾਵਾਂ ‘ਤੇ ਨੋਟਿਸ ਲਗਾਏ ਗਏ ਹਨ । ਹਾਲਾਂਕਿ, ਇਹ ਫ਼ਰਮਾਨ ਕਿਉਂ ਜਾਰੀ ਕੀਤਾ ਗਿਆ? ਸਿਹਤ ਅਧਿਕਾਰੀਆਂ ਨੇ ਇਸ ਬਾਰੇ ਫਿਲਹਾਲ ਚੁੱਪੀ ਸਾਧੀ ਹੋਈ ਹੈ।

Gurdaspur civil hospital media ban

ਇਸ ਸਬੰਧੀ ਗੁਰਦਾਸਪੁਰ ਦੇ ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਹਸਪਤਾਲ ਵਿੱਚ ਅਜਿਹੇ ਨੋਟਿਸ ਲਗਾਏ ਗਏ ਹਨ। ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਹਸਪਤਾਲ ਦੇ ਕਈ ਪ੍ਰੋਗਰਾਮਾਂ ਵਿੱਚ ਮਦਦ ਕਰਦਾ ਹੈ। ਜੇਕਰ ਅਜਿਹਾ ਕੋਈ ਨੋਟਿਸ ਲਗਾਇਆ ਗਿਆ ਤਾਂ ਇਹ ਨੋਟਿਸ ਤੁਰੰਤ ਹਟਾ ਦਿੱਤੇ ਜਾਣਗੇ।

Back to top button