
Timetable of all schools in Punjab changed again
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਰਾਜ ਭਰ ਦੇ ਸਮੂਹ ਸਰਕਾਰੀ ਸਕੂਲ 22 ਜਨਵਰੀ 2026 ਤੋਂ ਮੁੜ ਆਮ ਸਮੇਂ ਅਨੁਸਾਰ ਲੱਗਣਗੇ।
ਸਕੂਲ ਸਿੱਖਿਆ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਜਾਰੀ ਕੀਤੇ ਪੱਤਰ ਅਨੁਸਾਰ ਸਕੂਲਾਂ ਦਾ ਸਮਾਂ 21 ਜਨਵਰੀ 2026 ਤੱਕ ਅਸਥਾਈ ਤੌਰ ‘ਤੇ ਬਦਲਿਆ ਗਿਆ ਸੀ। ਹੁਣ ਇਹ ਵਿਵਸਥਾ ਖਤਮ ਹੋਣ ਉਪਰੰਤ ਕੱਲ੍ਹ ਤੋਂ ਸਾਰੇ ਸਕੂਲ ਆਪਣੇ ਨਿਰਧਾਰਤ ਆਮ ਸਮੇਂ ਅਨੁਸਾਰ ਖੁੱਲ੍ਹਣਗੇ।
ਵਿਭਾਗੀ ਹੁਕਮਾਂ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲੱਗਣਗੇ, ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:20 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।








