Punjab
ਮਸਾਜ ਸੈਂਟਰ ਦੀ ਆੜ ‘ਚ ਕੁੜੀਆਂ ਤੋਂ ਧੰਦਾ ਕਰਵਾਉਣ ਵਾਲੇ ਸੈਲੂਨ ਮਾਲਕ ‘ਤੇ FIR ਦਰਜ

ਸਪਾ ਸੈਂਟਰ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਇਕ ਸੈਲੂਨ ਸੰਚਾਲਕ ਖਿਲਾਫ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਦਿੰਦਿਆਂ ਢਕੋਲੀ ਪੁਲਿਸ ਥਾਣਾ ਮੁਖੀ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਦੇ ਪੁਰਾਣੇ ਕਾਲਕਾ ਰੋਡ ‘ਤੇ ਸਥਿਤ ਇਕ ਸੈਲੂਨ ਦੇ ਸੰਚਾਲਕ ਪ੍ਰਸਨਜੀਤ ਦੱਤਾ ਪੁੱਤਰ ਅਸ਼ੋਕ ਕੁਮਾਰ ਦੱਤਾ ਵਾਸੀ ਬੁੜੈਲ ਚੰਡੀਗੜ੍ਹ ਵੱਲੋਂ ਕੰਮ ਕਰਦੀਆਂ ਲੜਕੀਆਂ ਤੋਂ ਮਸਾਜ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ, ਜਿਸ ‘ਤੇ ਪੁਲਿਸ ਨੇ ਸੈਲੂਨ ਦੇ ਸੰਚਾਲਕ ‘ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।









