ਪੰਜਾਬ ‘ਤੇ ਪਿਆ USA–ਈਰਾਨ ਜੰਗ ਦਾ ਅਸਰ, ਦੁਬਈ ‘ਚ ਫਸੇ 120 ਭਾਰਤੀ ਸ਼ਰਧਾਲੂ
Impact of USA-Iran war on Punjab, 120 Indian pilgrims stranded in Dubai,

Impact of USA-Iran war on Punjab, 120 Indian pilgrims stranded in Dubai,
ਦੁਬਈ ‘ਚ ਫਸੀ ਬਠਿੰਡਾ ਦੀ ਪ੍ਰਿੰਸੀਪਲ ਨੀਰੂ ਗਰਗ
ਅਮਰੀਕਾ ਅਤੇ ਈਰਾਨ ਇਜ਼ਰਾਈਲ ਜੰਗ ਦੌਰਾਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਜਿਸ ਦਾ ਅਸਰ ਪੰਜਾਬ ‘ਤੇ ਵੀ ਪੈ ਰਿਹਾ ਹੈ। ਖ਼ਬਰਾਂ ਮੁਤਾਬਕ ਈਰਾਨ ਨੇ ਦੁਬਈ ‘ਤੇ ਹਮਲਾ ਕਰ ਦਿੱਤਾ ਹੈ। ਨਤੀਜੇ ਵਜੋਂ ਭਾਰਤ ਨੇ ਦੁਬਈ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਦੁਬਈ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਹੀ ਤਹਿਤ ਸੁਰੱਖਿਆ ਕਾਰਨਾਂ ਕਰਕੇ ਹੁਣ ਅੰਮ੍ਰਿਤਸਰ ਤੋਂ ਹਵਾਈ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਜਿਸ ਕਾਰਨ ਅਰਬ ਅਮੀਰਾਤ (UAE), ਦੁਬਈ, ਸ਼ਾਰਜਾਹ ਅਤੇ ਹੋਰ ਮਿਡਲ ਈਸਟ ਮੰਜ਼ਿਲਾਂ ਵੱਲ ਜਾਣ ਵਾਲੀਆਂ ਅਤੇ ਉੱਥੋਂ ਆਉਣ ਜਾਣ ਵਾਲੇ ਲੋਕ ਵੀ ਖੱਜਲ ਹੋ ਰਹੇ ਹਨ।
![]()
ਮਹਾਰਾਸ਼ਟਰ ਦੇ ਯਾਤਰੀਆਂ ਨੇ ਲੰਬੇ ਇੰਤਜ਼ਾਰ ਅਤੇ ਉਡਾਣਾਂ ਰੱਦ ਹੋਣ ਦੀ ਸ਼ਿਕਾਇਤ ਕੀਤੀ। ਆਈਏਐਨਐਸ ਨਾਲ ਗੱਲ ਕਰਦੇ ਹੋਏ, ਇੱਕ ਯਾਤਰੀ ਨੇ ਕਿਹਾ, “ਸਾਡੀ ਉਡਾਣ ਸਵੇਰੇ 8:30 ਵਜੇ ਦੇ ਕਰੀਬ ਨਿਰਧਾਰਤ ਸੀ, ਪਰ ਇਸਨੂੰ ਰੱਦ ਕਰ ਦਿੱਤਾ ਗਿਆ। ਇਸ ਸਮੇਂ, ਅਸੀਂ ਅਗਲੀ ਉਡਾਣ ਦੀ ਉਡੀਕ ਕਰ ਰਹੇ ਹਾਂ, ਅਤੇ ਜਿਵੇਂ ਹੀ ਇਹ ਰਵਾਨਾ ਹੋਵੇਗੀ ਅਸੀਂ ਰਵਾਨਾ ਹੋ ਜਾਵਾਂਗੇ।”
ਪੈਸੇ ਅਤੇ ਦਵਾਈਆਂ ਹੋਈਆਂ ਖਤਮ”, ਮਦਦ ਦੀ ਅਪੀਲ
ਇਸ ਤੋਂ ਅੱਗੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਦੱਸਿਆ ਕਿ “ਉਹ ਜਿਨੇ ਪੈਸੇ ਲੈ ਕੇ ਗਏ ਸੀ ਉਹ ਵੀ ਸਾਰੇ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਉਹ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਅਤੇ ਇਸਦੇ ਨਾਲ ਹੀ ਹੋਰ ਵੀ ਕਈ ਦਵਾਈਆਂ ਦੀ ਜਰੂਰਤ ਹੈ ਜੋ ਉਨ੍ਹਾਂ ਕੋਲ ਨਹੀਂ ਹਨ। ਨੀਰੂ ਗਰਗ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਹੋਰ ਜਾਣ-ਪਛਾਣ ਦੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਕਰਨ ਲਈ ਆਖ ਰਹੇ ਹਨ ਪਰ ਉਨ੍ਹਾਂ ਨੂੰ ਮਦਦ ਸਿਰਫ ਭਾਰਤ ਸਰਕਾਰ ਤੋਂ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਉਥੇ ਬਹੁਤ ਬੁਰੀ ਤਰ੍ਹਾਂ ਫਸੇ ਹੋਏ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢਿਆ ਜਾਵੇ ਅਤੇ ਭਾਰਤ ਵਾਪਿਸ ਲਿਆਂਦਾ ਜਾਵੇ।”
ਜੋਧਪੁਰ ਦੇ 120 ਸ਼ਰਧਾਲੂ ਜੋ ਕਥਾ ਸੁਣਾਉਣ ਲਈ ਦੁਬਈ ਗਏ ਸਨ, ਈਰਾਨ ਯੁੱਧ ਕਾਰਨ ਉੱਥੇ ਹੀ ਫਸ ਗਏ ਹਨ। ਕਥਾ ਦਾ ਆਯੋਜਨ ਸੁਰਸਾਗਰ ਦੇ ਮਹਾਰਾਜ ਅੰਮ੍ਰਿਤ ਰਾਮ ਨੇ 23 ਤੋਂ 28 ਫਰਵਰੀ ਤੱਕ ਕੀਤਾ ਸੀ। ਸ਼ਨੀਵਾਰ ਨੂੰ ਕਥਾ ਸਮਾਪਤ ਹੋਣ ਤੋਂ ਬਾਅਦ ਜਦੋਂ ਸਾਰੇ ਸ਼ਰਧਾਲੂ ਦੁਬਈ ਹਵਾਈ ਅੱਡੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਹੁਣ ਸ਼ਰਧਾਲੂਆਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ, ਨਾ ਹੀ ਉਨ੍ਹਾਂ ਕੋਲ ਹੋਰ ਪ੍ਰਬੰਧ ਕਰਨ ਲਈ ਪੈਸੇ ਬਚੇ ਹਨ। ਇਸ ਸਮੇਂ ਦੁਬਈ ਦੇ ਮਹੇਸ਼ਵਰੀ ਭਾਈਚਾਰੇ ਨੇ ਖਾਣੇ ਦਾ ਪ੍ਰਬੰਧ ਕੀਤਾ ਹੈ। ਜੋਧਪੁਰ ਦੇ ਸੁਰਸਾਗਰ ਵਿੱਚ ਸਥਿਤ ਰਾਮਦੁਆਰਾ ਦੇ ਸੰਤ ਰਾਮਪ੍ਰਸਾਦ ਨੇ ਕਿਹਾ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ।










11 Comments