canada, usa ukPunjab

ਕੈਨੇਡਾ ‘ਚ ਸਰੀ ਮਿਉਂਸਪਲ ਚੋਣਾਂ ਲਈ ਮੈਦਾਨ ‘ਚ ਨਿੱਤਰੇ 30 ਪੰਜਾਬੀ ਉਮੀਦਵਾਰ

ਕੈਨੇਡਾ ਵਿੱਚ 15 ਅਕਤੂਬਰ ਨੂੰ ਮਿਉਂਸਪਲ ਚੋਣਾਂ ਹੋਣ ਜਾ ਰਹੀਆਂ ਨੇ। ਇਨ੍ਹਾਂ ਵਿੱਚ ਸਰੀ ਤੇ ਬਰੈਂਪਟਨ ਵਿੱਚ ਕਈ ਪੰਜਾਬੀ ਵੀ ਚੋਣ ਲੜ ਰਹੇ ਨੇ। ਜੇਕਰ ਸਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੇਅਰ, ਕੌਂਸਲਰ ਤੇ ਸਕੂਲ ਟਰੱਸਟੀ ਲਈ ਕੁੱਲ 84 ਉਮੀਦਵਾਰ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ।

ਇਨ੍ਹਾਂ ਵਿੱਚ 30 ਉਮੀਦਵਾਰ ਪੰਜਾਬੀ ਮੂਲ ਦੇ ਨੇ, ਜਿਨ੍ਹਾਂ ਵਿੱਚੋਂ ਸੁੱਖ ਧਾਲੀਵਾਲ, ਅੰਮ੍ਰਿਤ ਬੜਿੰਗ, ਕੁਲਦੀਪ ਪੇਲੀਆ ਤੇ ਜਿੰਨੀ ਸਿਮਸ ਵੱਲੋਂ ਮੇਅਰ ਦੀ ਚੋਣ ਲੜੀ ਜਾ ਰਹੀ ਹੈ। ਜਦਕਿ ਬਹੁਤ ਸਾਰੇ ਪੰਜਾਬੀ ਉਮੀਦਵਾਰ ਕੌਂਸਲਰ ਤੇ ਸਕੂਲ ਟਰੱਸਟੀ ਦੀ ਚੋਣ ਵੀ ਲੜ ਰਹੇ ਨੇ। ਮੇਅਰ ਦਾ ਮੁਕਾਬਲਾ ਸਖ਼ਤ ਮੰਨਿਆ ਜਾ ਰਿਹਾ ਹੈ ਤੇ ਆਸਾਰ ਬਣ ਰਹੇ ਨੇ ਕਿ ਸਰੀ ਨੂੰ ਇਸ ਵਾਰ ਪੰਜਾਬੀ ਮੇਅਰ ਮਿਲ ਸਕਦਾ ਐ।

Back to top button