
ਪੰਜਾਬ ਪੁਲਿਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਣ ਜਾਰੀ ਕਰਦਿਆਂ ਪੇਸ਼ ਹੋਣ ਦੇ ਹੁਕਮ ਕੀਤੇ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਨੋਟਿਸ ਕਿਸ ਮਾਮਲੇ ‘ਚ ਆਇਆ ਹੈ। ਬਿਕਰਮ ਮਜੀਠੀਆ ਨੇ ਆਪਣੀ ਵੀਡੀਓ ਜਾਰੀ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।
ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਸੀ ਐਮ ਨੂੰ ਮੇਹਣਾ ਮਾਰਦੇ ਹੋਏ ਕਿਹਾ ਕਿ ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ ! ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ। ਪਰ ਇਹ ਸੱਦਾ ਗ੍ਰਹਿ ਵਿਭਾਗ ਦੇ ਪੁਲਿਸ ਮਹਿਕਮੇ ਵੱਲੋਂ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਿਕਰਮ ਮਜੀਠੀਆ ਨੇ ਸੀ ਐਮ ਭਗਵੰਤ ਮਾਨ ਦੀ ਦੀ ਧੀ ਸੀਰਤ ਕੌਰ ਮਾਨ ਦੀ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਜਾਰੀ ਕੀਤੀ ਸੀ। ਜਿਸ ‘ਚ ਭਗਵੰਤ ਮਾਨ ਦੀ ਦੀ ਧੀ ਸੀਰਤ ਕੌਰ ਮਾਨ ਨੇ ਆਪਣੇ ਪਿਤਾ ‘ਤੇ ਗੰਭੀਰ ਇਲਜ਼ਾਮ ਲਾਏ ਸਨ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………