ਸੜਕ ‘ਤੇ ਬੀਜੇਪੀ ‘ਤੇ ਕਾਂਗਰਸੀ ਨੇਤਾ ਹੋਏ ਡਾਂਗੋ-ਡਾਂਗੀ, ਇੱਕ-ਦੂਜੇ ਦਾ ਕੀਤਾ ਕੁੱਟ-ਕੁਟਾਪਾ, ਦੇਖੋ ਵੀਡੀਓ
BJP and Congress leaders clashed on the road, beating each other up, watch the video

BJP and Congress leaders clashed on the road, beating each other up, watch the video
ਸੜਕ ‘ਤੇ ਬੀਜੇਪੀ ‘ਤੇ ਕਾਂਗਰਸੀ ਨੇਤਾ ਹੋਏ ਡਾਂਗੋ-ਡਾਂਗੀ, ਇੱਕ-ਦੂਜੇ ਦਾ ਕੀਤਾ ਕੁੱਟ-ਕੁਟਾਪਾ, ਦੇਖੋ ਵੀਡੀਓ
ਪਟਨਾ ਵਿੱਚ ਭਾਜਪਾ ਤੇ ਕਾਂਗਰਸੀ ਲੀਡਰ ਆਪਸ ਵਿੱਚ ਭਿੜ ਗਏ। ਦੋਵਾਂ ਪਾਰਟੀਆਂ ਦੇ ਲੀਡਰਾਂ ਵਿਚਾਲੇ ਝੜਪ ਇੰਨੀ ਤਿਖੀ ਸੀ ਕਿ ਜਿਸ ਦੇ ਹੱਥ ਵਿੱਚ ਜੋ ਵੀ ਸੀ, ਉਸ ਨੂੰ ਹੀ ਹਥਿਆਰ ਬਣਾ ਲਿਆ।
ਦੋਵਾਂ ਪਾਸਿਆਂ ਦੇ ਲੀਡਰਾਂ ਨੇ ਇੱਕ ਦੂਜੇ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਸਭ ਕਾਂਗਰਸ ਦਫ਼ਤਰ ਦੇ ਸਾਹਮਣੇ ਹੋਇਆ। ਪਤਾ ਲੱਗਾ ਹੈ ਕਿ ਬੀਜੇਪੀ ਵਾਲੇ ਕਾਂਗਰਸ ਦੇ ਦਫਤਰ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ।
ਦਰਅਸਲ, ਭਾਜਪਾ ਲੀਡਰ ਪ੍ਰਧਾਨ ਮੰਤਰੀ ਮੋਦੀ ਲਈ ਵਰਤੇ ਗਏ ਇਤਰਾਜ਼ਯੋਗ ਸ਼ਬਦਾਂ ਕਾਰਨ ਗੁੱਸੇ ਵਿੱਚ ਸਨ। ਇਸ ਸਬੰਧੀ ਉਹ ਸਦਾਕਤ ਆਸ਼ਰਮ (ਕਾਂਗਰਸ ਦਫ਼ਤਰ) ਦੇ ਬਾਹਰ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ ਕਰਨ ਆਏ ਸਨ। ਭਾਜਪਾ ਵਰਕਰਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ ਜਿਨ੍ਹਾਂ ‘ਤੇ “ਮਾਂ ਦਾ ਅਪਮਾਨ, ਕਾਂਗਰਸ ਦੀ ਪਛਾਣ”, “ਬਿਹਾਰ ਮਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ” ਵਰਗੇ ਨਾਅਰੇ ਲਿਖੇ ਹੋਏ ਸਨ।

ਸੂਤਰਾਂ ਮੁਤਾਬਕ ਭਾਜਪਾ ਵਰਕਰ ਕਾਂਗਰਸ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਲਾਠੀਚਾਰਜ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਵਾਲਿਆਂ ਨੇ ਦਖਲ ਦਿੱਤਾ। ਹਾਲਾਂਕਿ, ਦੋਵੇਂ ਧਿਰਾਂ ਸੁਣਨ ਲਈ ਤਿਆਰ ਨਹੀਂ ਸਨ। ਇਸ ਵਿੱਚ ਦੋਵਾਂ ਧਿਰਾਂ ਦੇ ਕਈ ਵਰਕਰ ਜ਼ਖਮੀ ਹੋ ਗਏ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਵਰਕਰ ਕਾਂਗਰਸ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ‘ਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਖਿਦੇੜ ਦਿੱਤਾ, ਜਿਸ ਤੋਂ ਬਾਅਦ ਲੜਾਈ ਦੀ ਸਥਿਤੀ ਪੈਦਾ ਹੋ ਗਈ। ਮਾਮਲਾ ਵਧਦਾ ਗਿਆ ਤੇ ਹੰਗਾਮਾ ਹੁੰਦਾ ਰਿਹਾ।









