Punjab

ਪੰਜਾਬੀ ਯੂਨੀਵਰਸਿਟੀ ਦੇ VC ਅਤੇ ਰਜਿਸਟਰਾਰ ਸਮੇਤ 4 ਅਧਿਕਾਰੀਆਂ ਖਿਲਾਫ਼ FIR ਦਰਜ

Big news: FIR registered against 4 officials including VC and Registrar of Punjabi University

Big news: FIR registered against 4 officials including VC and Registrar of Punjabi University

ਪੰਜਾਬੀ ਯੂਨੀਵਰਸਿਟੀ ‘ਚ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਯੂਨੀਵਰਸਿਟੀ ‘ਚ ਵੱਡੇ ਟੋਏ ਪੱਟ ਕੇ ਇਨਾਂ ਵਿਚ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਾਪੀਆਂ ਟੋਏ ‘ਚ ਸੁੱਟੀਆਂ ਦੇਖ ਵਿਦਿਆਰਥੀ ਜਥੇਬੰਦੀਆਂ ਭੜਕ ਗਈਆਂ ਤੇ ’ਵਰਸਿਟੀ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਮਲੇ ਸਬੰਧੀ ਵੀਰਵਾਰ ਨੂੰ ਥਾਣਾ ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਅਤੇ ਪਬਲੀਕੇਸ਼ਨਜ਼ ਬਿਊਰੋ ਇੰਚਾਰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਮਨਵਿੰਦਰ ਸਿੰਘ ਵਲੋਂ ਦਿੱਤੇ ਬਿਆਨ ਵਿਚ ਦੋਸ਼ ਹੈ ਕਿ ਯੂਨੀਵਰਸਿਟੀ ਵਿੱਚ ਮਹਾਨ ਕੋਸ਼ ਦੀਆਂ ਪੋਥੀਆਂ ਸਾਜ਼ਿਸ਼ ਤਹਿਤ ਬਿਨਾ ਮਰਿਆਦਾ ਤੇ ਸਤਿਕਾਰ ਦੇ ਪੈਰਾਂ ‘ਚ ਲਤਾੜਦੇ ਹੋਏ ਮਿੱਟੀ ‘ਚ ਸੁੱਟ ਕੇ ਬੇਅਦਬੀ ਕੀਤੀ ਹੈ। ਪੁਲਿਸ ਨੇ ਵਾਈਸ ਚਾਂਸਲਰ ਜਗਦੀਪ ਸਿੰਘ, ਰਜਿਸਟਰਾਰ ਦਵਿੰਦਰ ਸਿੰਘ, ਦਿਨ ਅਕਾਦਮਿਕ ਦਵਿੰਦਰਪਾਲ ਸਿੰਘ ਅਤੇ ਪਬਲੀਕੇਸ਼ਨਜ਼ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਨੂੰ ਨਾਮਜ਼ਦ ਕੀਤਾ ਹੈ।

Back to top button