ਜਲੰਧਰ ਚ ਪਿਸਤੌਲ ਦੀ ਨੋਕ ‘ਤੇ Flipkart ਦੇ ਦਫ਼ਤਰ ‘ਚੋ ਲੁਟੇਰੇ ਲੱਖਾਂ ਰੁਪਏ, ਸਟਾਫ਼ ਮੈਂਬਰਾਂ ਦੇ ਮੋਬਾਈਲ ਤੇ DVR ਫਰਾਰ

ਜਲੰਧਰ/ ਐਸ ਐਸ ਚਾਹਲ
ਇੰਡਸਟਰੀ ਏਰੀਆ ‘ਚ ਸਥਿਤ ਫਲਿੱਪ ਕਾਰਟ ਦੇ ਦਫ਼ਤਰ ‘ਚ ਵੀਰਵਾਰ ਰਾਤ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ ‘ਤੇ ਪੰਜ ਲੱਖ ਰੁਪਏ ਦੀ ਲੁੱਟ ਕਰ ਲਈ। ਲੁਟੇਰੇ ਜਾਂਦੇ ਹੋਏ ਦਫ਼ਤਰ ਦੇ ਸਟਾਫ਼ ਮੈਂਬਰਾਂ ਦੇ ਮੋਬਾਈਲ ਫੋਨ, ਪਰਸ ਤੇ ਦਫ਼ਤਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਡੀਵੀਆਰ ਵੀ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਦਮਨਵੀਰ ਸਿੰਘ, ਥਾਣਾ ਅੱਠ ਦੇ ਮੁਖੀ ਪ੍ਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਇੰਡਸਟਰੀ ਏਰੀਆ ‘ਚ ਸਥਿਤ ਤਾਜ ਹੋਟਲ ਸਾਹਮਣੇ ਫਲਿੱਪਕਾਰਟ ਦੇ ਦਫ਼ਤਰ ‘ਚ ਰਾਤ 9 ਵਜੇ ਦੇ ਕਰੀਬ ਮੋਟਰਸਾਈਕਲਾਂ ‘ਤੇ ਸਵਾਰ ਚਾਰ-ਪੰਜ ਨੌਜਵਾਨ ਜਿਨ੍ਹਾਂ ਆਪਣੇ ਮੂੰਹ ਢੱਕੇ ਹੋਏ ਸਨ, ਅੰਦਰ ਆਏ। ਉਨ੍ਹਾਂ ‘ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਸਟਾਫ ਦੇ ਮੈਂਬਰਾਂ ਨੂੰ ਇਕ ਪਾਸੇ ਖੜੇ੍ਹ ਹੋਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਮੈਨੇਜਰ ਨੂੰ ਕੈਸ਼ ਕਾਊਂਟਰ ਵੱਲ ਲੈ ਕੇ ਜਾਣ ਲਈ ਕਿਹਾ। ਜਦ ਮੈਨੇਜਰ ਵੱਲੋਂ ਕੈਸ਼ ਕਾਊਂਟਰ ਵੱਲ ਜਾਣ ਤੋਂ ਮਨਾ ਕੀਤਾ ਤਾਂ ਉਕਤ ਨੌਜਵਾਨ ਨੇ ਉਸ ਦੇ ਲੱਤ ਮਾਰੀ ਤੇ ਉਸ ਨੂੰ ਜ਼ਬਰਦਸਤੀ ਕੈਸ਼ ਕਾਊਂਟਰ ਵੱਲ ਲੈ ਗਿਆ। ਲੁਟੇਰੇ ਨੇ ਦਰਾਜ ‘ਚ ਪਏ ਤਕਰੀਬਨ 5 ਲੱਖ ਰੁਪਏ ਕੱਢ ਲਏ। ਇਸ ਤੋਂ ਬਾਅਦ ਉਸ ਨੇ ਦਫ਼ਤਰ ‘ਚ ਮੌਜੂਦ ਤਿੰਨ ਚਾਰ ਸਟਾਫ ਮੈਂਬਰਾਂ ਦੇ ਮੋਬਾਈਲ ਫੋਨ ਤੇ ਪਰਸ ਵੀ ਕੱਢ ਲਏ। ਜਦੋਂ ਲੁਟੇਰੇ ਦਫ਼ਤਰ ਤੋਂ ਜਾਣ ਲੱਗੇ ਤਾਂ ਉਨ੍ਹਾਂ ਦੀ ਨਜ਼ਰ ਸੀਸੀਟੀਵੀ ਕੈਮਰਿਆਂ ‘ਤੇ ਪੈ ਗਈ ਅਤੇ ਉਨ੍ਹਾਂ ਸਟਾਫ ਮੈਂਬਰਾਂ ਕੋਲੋਂ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਬਾਰੇ ਪੁੱਿਛਆ। ਜਦ ਕਿਸੇ ਨੇ ਇਸ ਬਾਰੇ ਨਾ ਦੱਸਿਆ ਤਾਂ ਉਨਾਂ੍ਹ ਨੇ ਖੁਦ ਹੀ ਲੱਭ ਲਿਆ ਤੇ ਜਾਂਦੇ ਹੋਏ ਆਪਣੇ ਨਾਲ ਲੈ ਗਏ।









