JalandharPunjab

CP, DCP ਅਤੇ ACP ਵਲੋਂ ਥਾਣਾ ਮਹਿਲਾ ਦਾ ਕੀਤਾ ਗਿਆ ਦੌਰਾ

ਜਲੰਧਰ, ਐਚ ਐਸ ਚਾਵਲਾ।

ਅੱਜ ਮਿਤੀ 26.09.2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ, ਸ੍ਰੀਮਤੀ ਵਤਸਲਾ ਗੁਪਤਾ IPS , DCP ਸਥਾਨਿਕ ਜਲੰਧਰ ਅਤੇ ਸ੍ਰੀ ਮਨਵੀਰ ਸਿੰਘ ACP ਸਥਾਨਿਕ-ਕਮ- CAW ਵੱਲੋਂ ਥਾਣਾ ਮਹਿਲਾ ਕਮਿਸ਼ਨਰੇਟ ਜਲੰਧਰ ਦਾ ਦੌਰਾ ਕੀਤਾ ਗਿਆ।

ਥਾਣਾ ਮਹਿਲਾ ਵਿੱਚ ਜਿਆਦਾਤਰ ਘਰੇਲੂ ਹਿੰਸਾ ਆਦਿ ਨਾਲ ਸਬੰਧਤ ਦਰਖਾਸਤਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਦਾਜ ਦਹੇਜ ਸਬੰਧੀ ਪੀੜਤ ਲੜਕੀਆਂ ਦੇ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਜਾਂਦੀ ਹੈ। ਥਾਣਾ ਮਹਿਲਾ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਥਾਣਾ ਮਹਿਲਾ ਵਿੱਚ 15 CCTV ਕੈਮਰੇ ਲਗਾਏ ਗਏ ਹਨ ਤੇ ਇਹਨਾਂ ਕੈਮਰਿਆਂ ਦਾ ਲਿੰਕ ਦਫਤਰ ਕਮਿਸ਼ਨਰ ਪੁਲਿਸ ਵਿਖੇ ਹੈ।

ਇਹਨਾਂ ਕੈਮਰਿਆਂ ਤੋਂ ਥਾਣਾ ਮਹਿਲਾ ਦੇ ਕੰਮ ਪ੍ਰਤੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਪਬਲਿਕ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇਹ ਪਰਪੋਜਲ ਬਾਕੀ ਥਾਣਿਆਂ ਵਿੱਚ ਵੀ ਬਹੁਤ ਜਲਦੀ ਸੁਰੂ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Back to top button