
ਮਾਤਾ ਚਿੰਤਪੁਰਨੀ ਦੇ ਸਾਵਣ ਮਹੀਨੇ ਮੇਲੇ ਚ ਲੱਗੀਆਂ ਰੌਣਕਾਂ
ਹੁਸ਼ਿਆਰਪੁਰ(ਵਿਜੇ ਸਰੋਆ)
ਮਾਤਾ ਚਿੰਤਪੁਰਨੀ ਦੇ ਸਾਵਣ ਮਹੀਨੇ ਦੇ ਮੇਲੇ ਸ਼ੁਰੂ ਹੋ ਚੁੱਕੇ ਹਨ,ਲੱਖਾਂ ਦੀ ਗਿਣਤੀ ਚ ਸ਼ਰਧਾਲੂ ਮਹਾਮਾਈ ਦਾ ਗੁਣਗਾਨ ਕਰਦੇ ਹੋਏ ਹਰ ਰੋਜ਼ ਸ਼ਕਤੀਪੀਠ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ । ਰਸਤੇ ਚ ਥਾਂ ਥਾਂ ਤੇ ਮਾਂ ਦੇ ਭਗਤਾਂ ਵੱਲੋ ਲੰਗਰ ਵੀ ਲਗਾਏ ਗਏ ਹਨ ।ਜੇਸੀਟੀ ਫੈਕਟਰੀ ਦੇ ਬਿਲਕੁਲ ਸਾਹਮਣੇ ਹਰ ਸਾਲ ਦੀ ਤਰ੍ਹਾ ਪਿਛਲੇ 10 ਸਾਲਾਂ ਤੋ ਹੁਸ਼ਿਆਰਪੁਰ ਦੀ ਇੱਕ ਸੋਸਾਇਟੀ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸੋਸਾਇਟੀ ਦੇ ਮੈਂਬਰ ਸ੍ਰੀ ਸੰਜੀਵ ਗੁਪਤਾ,ਡਾਕਟਰ ਅਜੀਤ ਸ਼ਰਮਾ,ਐਡਵੋਕੇਟ ਮਨੀਸ਼ ਰਲ੍ਹਣ,ਪੀ.ਐਨ.ਬੀ. ਚੀਫ਼ ਪ੍ਰਸ਼ਾਂਤ ਸਿੰਗਲਾ,ਸੰਜੇ ਮਹਾਜਨ,ਰੋਹਿਤ ਸਿੰਗਲਾ,ਮਨੀਸ਼ ਸਿੰਗਲਾ,ਨੀਰਜ ਅਗਰਵਾਲ,ਮੋਹਿਤ ਮਿੱਤਲ,ਰੋਹਿਤ ਸ਼ਰਮਾ,ਕੁਲਦੀਪ ਰਾਣਾ,ਡਾਇਰੈਕਟਰ ਰਯਾਤ ਬਾਹਰਾ ਗਰੁੱਪ,ਵਿਵੇਕ ਗੁਪਤਾ,ਯੋਗੇਸ਼ ਗੁਪਤਾ,ਈਸ਼ ਬੰਸਲ,ਵਿਕਰਾਂਤ ਗੁਪਤਾ,ਅਨੀਸ਼ ਗੁਪਤਾ,ਸਮਦੀਪ ਕਪੂਰ,ਨਿਰੋਤਮ ਸੂਦ,ਉਮੇਸ਼ ਪੁਰੀ,ਜਗਜੀਤ ਰੱਸੀ,ਸੰਦੀਪ ਗੁਪਤਾ,ਆਸ਼ੀਸ਼ ਗੁਪਤਾ,ਅਰਜਨ ਸਿੰਘ ਵੱਲੋ ਲੰਗਰ ਲਗਾਇਆ ਗਿਆ। ਸੋਸਾਇਟੀ ਦੇ ਮੈਂਬਰਾਂ ਵਲੋ ਸੱਭ ਨੂੰ ਇਹੀ ਬੇਨਤੀ ਕੀਤੀ ਗਈ ਕਿ ਇਸ ਮੇਲੇ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ।







