AAP ਵਿਧਾਇਕ ਦੀ ਪਤਨੀ ਨਾਲ ਛੇੜਛਾੜ, ਮੁਲਜ਼ਮ ਐਨਆਰਆਈ ਖ਼ਿਲਾਫ਼ FIR ਦਰਜ
AAP MLA's wife molested, FIR registered against accused NRI
ਪੰਜਾਬ ਵਿੱਚ ਵਿਧਾਇਕ ਦੀ ਪਤਨੀ ਨਾਲ ਛੇੜਛਾੜ, ਮੁਲਜ਼ਮ ਐਨਆਰਆਈ ਖ਼ਿਲਾਫ਼ ਐਫਆਈਆਰ ਦਰਜ
ਵਿਧਾਇਕ ਦੀ ਪਤਨੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇੱਕ ਐਨਆਰਆਈ ‘ਤੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ‘ਆਪ’ ਵਿਧਾਇਕ ਦੀ ਪਤਨੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਨਆਰਆਈ ਨਛੱਤਰ ਸਿੰਘ ਵਾਸੀ ਪਿੰਡ ਘੁਮਾਣ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਛੱਤਰ ਸਿੰਘ ਇਸ ਸਮੇਂ ਕੈਨੇਡਾ ਦੇ ਮਿਸੀਸਾਗਾ ਦਾ ਰਹਿਣ ਵਾਲਾ ਹੈ। ਮਾਮਲੇ ਦੀ ਜਾਂਚ ਕਰਦੇ ਹੋਏ ਥਾਣਾ ਸਦਰ ਦੇ ਏਐਸਆਈ ਕੁਲਦੀਪ ਸਿੰਘ ਨੇ ਮੁਲਜ਼ਮ ਨੂੰ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਘੁਮਾਣ ਚੌਕ ‘ਤੇ ਨਛੱਤਰ ਸਿੰਘ ਦੀ ਕੋਠੀ ਵਿੱਚ ਰਹਿੰਦੀ ਹੈ। ਉਹ ਕੋਠੀ ਦੀ ਦੇਖਭਾਲ ਵੀ ਕਰਦੀ ਹੈ। ਉਸ ਦਾ ਨਛੱਤਰ ਸਿੰਘ ਨਾਲ ਪਰਿਵਾਰਕ ਸਬੰਧ ਹੈ। ਇਸੇ ਕਰਕੇ ਐਨਆਰਆਈ ਨੇ ਉਸਨੂੰ ਕੋਠੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ।
ਔਰਤ ਨੇ ਦੋਸ਼ ਲਗਾਇਆ ਕਿ ਨਛੱਤਰ ਸਿੰਘ ਉਸ ‘ਤੇ ਬੁਰੀ ਨਜ਼ਰ ਰੱਖ ਰਿਹਾ ਸੀ। ਉਸਨੇ ਇਸ ਬਾਰੇ ਦੋਸ਼ੀ ਦੇ ਪੁੱਤਰ ਸੰਦੀਪ ਸਿੰਘ ਨੂੰ ਵੀ ਦੱਸਿਆ। 13 ਮਈ ਨੂੰ ਨਛੱਤਰ ਸਿੰਘ ਸ਼ਾਮ 5 ਵਜੇ ਦੇ ਕਰੀਬ ਕੋਠੀ ਆਇਆ ਅਤੇ ਉਸ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ।









