ਪਿੰਡ ਦੇ ਸਰਪੰਚ ਨੂੰ 30 ਨੌਜਵਾਨਾਂ ਨੇ ਦਿੱਤਾ ਅਨੌਖਾ ਮੰਗ ਪੱਤਰ, ਉਮਰ ਲੰਘ ਰਹੀ, ਨਹੀਂ ਮਿਲਦੀ ਲਾੜੀ
The villagers gave a unique demand letter to the village sarpanch.

The villagers gave a unique demand letter to the village sarpanch.
ਪੰਜਾਬ ਵਿੱਚ ਵੱਖ-ਵੱਖ ਮੁੱਦੇ ਉੱਠਦੇ ਵੇਖੇ ਅਤੇ ਸੁਣੇ ਗਏ ਹਨ, ਜਿਵੇਂ ਕਿ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਮੁੱਦਾ, ਲਾਅ ਐਂਡ ਆਰਡਰ ਦਾ ਮੁੱਦਾ, ਗਲੀਆਂ-ਨਾਲੀਆਂ ਦਾ ਮੁੱਦਾ, ਸੀਵਰੇਜ ਦੀ ਸਮੱਸਿਆ ਦਾ ਮੁੱਦਾ ਅਤੇ ਸੜਕਾਂ ਬਣਾਉਣ ਦਾ ਮੁੱਦਾ ਆਦੀ ਪਰ ਜਦੋਂ ਪਿੰਡ ਦੇ ਸਰਪੰਚ ਕੋਲ ਨੌਜਵਾਨ ਆਪਣੇ ਵਿਆਹ ਦਾ ਮੁੱਦਾ ਉਠਾਉਣ ਤਾਂ ਫਿਰ ਗੱਲ ਆਮ ਨਹੀਂ ਰਹਿੰਦੀ। ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਹਿਮੰਤਪੁਰਾ ਤੋਂ ਸਾਹਮਣੇ ਆਇਆ ਹੈ। ਜਿਥੇ ਪਿੰਡ ਦੇ ਨੌਜਵਾਨਾਂ ਵੱਲੋਂ ਸਰਪੰਚ ਨੂੰ ਦਿੱਤੇ ਗਏ ਇਸ ਅਨੌਖੇ ਮੰਗ ਪੱਤਰ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ।
‘ਕਿਉਂ ਨਹੀਂ ਹੋ ਰਹੇ ਨੌਜਵਾਨਾਂ ਦੇ ਵਿਆਹ?’
ਪਿੰਡ ਦੇ ਸਰਪੰਚ ਕੋਲੋਂ ਮੁੰਡਿਆਂ ਦੇ ਵਿਆਹ ਨਾ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੰਦੇ ਹੋਏ ਕਿਹਾ ਕਿ ‘ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਦੇ ਮਗਰ ਕੁੜੀਆਂ ਦੀ ਗਿਣਤੀ ਘੱਟ ਹੋਣ ਕਾਰਨ ਵੀ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ। ਇਸ ਤੋਂ ਇਲਾਵਾ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ‘ਚ ਜਾ ਕੇ ਵੱਸ ਰਹੇ ਹਨ ਇਸ ਲਈ ਵੀ ਇਥੇ ਰਹਿੰਦੇ ਨੌਜਾਵਾਨ ਵਿਆਹ ਨਹੀਂ ਕਰਵਾ ਪਾ ਰਹੇ। ਕੁੜੀਆਂ ਵਿਦੇਸ਼ ਵਿੱਚ ਰਹਿੰਦੀਆਂ ਹਨ ਉਹ ਵਿਦੇਸ਼ ਵਿੱਚ ਰਹਿੰਦੇ ਲੜਕਿਆਂ ਨੂੰ ਜ਼ਿਆਦਾ ਤਵੱਜੋਂ ਦਿੰਦੀਆਂ ਹਨ, ਇਸ ਕਾਰਨ ਸਮਾਂ ਲੱਗ ਰਿਹਾ ਹੈ। ਨੌਜਵਾਨ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਇਨ੍ਹਾਂ ਦੇ ਬਰਾਬਰ ਦੀਆਂ ਕੁੜੀਆਂ ਨਾ ਮਿਲਣ ਕਾਰਨ ਵੀ ਵਿਆਹ ਤੋਂ ਵਾਂਝੇ ਹਨ।
ਪਰਿਵਾਰਾਂ ਵਾਲੇ ਹਨ ਅਸੀਂ ਇਨ੍ਹਾਂ ਲਈ ਕੁਝ ਨਾ ਕੁਝ ਤਾਂ ਜਰੂਰ ਕਰਾਂਗੇ।










