
ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਕਿਉਂਕਿ ਇਹ ਮਾਮਲਾ ਖੁਦਕੁਸ਼ੀ ਨਾਲ ਜੁੜਿਆ ਹੋਇਆ ਹੈ। ਵੀਡੀਓ ‘ਚ ਇਕ ਔਰਤ ਆਪਣੇ ਮਾਸੂਮ ਬੱਚੇ ਨੂੰ ਗੋਦ ‘ਚ ਲੈ ਕੇ ਪੁਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਪਰ ਉਦੋਂ ਇਕ ਬੱਸ ਡਰਾਈਵਰ ਉਥੇ ਆ ਕੇ ਦੋਹਾਂ ਦੀ ਜਾਨ ਬਚਾਉਂਦਾ ਹੈ।
ਦਰਅਸਲ ਇਹ ਔਰਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਦੋਂ ਹੀ ਉੱਥੋਂ ਲੰਘ ਰਹੀ ਬੱਸ ਵਿੱਚ ਮੌਜੂਦ ਡਰਾਈਵਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਵੀਡੀਓ ਦੇਖ ਕੇ ਕੋਈ ਵੀ ਹੈਰਾਨ ਅਤੇ ਪਰੇਸ਼ਾਨ ਹੋ ਜਾਵੇਗਾ। ਸੋਸ਼ਲ ਮੀਡੀਆ ‘ਤੇ ਇਕ ਔਰਤ ਦਾ ਬੱਚੇ ਸਮੇਤ ਪੁਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਦਾ ਵੀਡੀਓ ਵਾਇਰਲ ਹੋ ਰਿਹਾ ਹੈ।ਵੀਡੀਓ ‘ਚ ਤੁਸੀਂ ਦੇਖਿਆ ਕਿ ਇਕ ਬੱਸ ਡਰਾਈਵਰ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਔਰਤ ਨੂੰ ਮੌਕੇ ‘ਤੇ ਆ ਕੇ ਬਚਾਉਂਦਾ ਹੈ ਅਤੇ ਉਸ ਨੂੰ ਪੁਲ ਤੋਂ ਹੇਠਾਂ ਛਾਲ ਮਾਰਨ ਨਹੀਂ ਦਿੰਦਾ। ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਸਕਿੰਟਾਂ ਦੀ ਦੇਰੀ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ।









