
Brother upset over love marriage shoots sister to death
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਕਾਹਨੀ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ, ਜਿੱਥੇ ਇੱਕ ਭਰਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਭੈਣ ਨੂੰ ਪੰਜ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ। ਮੁਲਜ਼ਮ ਨੇ ਉਸ ਦੇ ਬਚਾਅ ਲਈ ਆਏ ਉਸਦੇ ਦਿਓਰ ‘ਤੇ ਵੀ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦਾ ਦਿਓਰ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਪੀਜੀਆਈਐਮਐਸ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਸਮੇਂ ਪਤੀ ਮੌਜੂਦ ਨਹੀਂ ਸੀ
ਦੋਸਤਾਂ ਨਾਲ ਮਿਲ ਕੇ ਭੈਣ ‘ਤੇ ਚਲਾਈਆਂ ਗੋਲੀਆਂ
ਸਪਨਾ ਦੀ ਸੱਸ ਦੇ ਅਨੁਸਾਰ, ” ਉਨ੍ਹਾਂ ਦੋਵਾਂ ਦੇ ਵਾਪਿਸ ਪਿੰਡ ਵਿੱਚ ਆਕੇ ਰਹਿਣ ਤੋਂ ਸਪਨਾ ਦਾ ਪਰਿਵਾਰ ਬੇਜ਼ਤੀ ਮਹਿਸੂਸ ਕਰ ਰਿਹਾ ਸੀ। ਬੁੱਧਵਾਰ ਰਾਤ ਸੂਰਜ ਆਟੋ ਰਿਕਸ਼ਾ ਵਿੱਚ ਕੰਮ ‘ਤੇ ਗਿਆ ਹੋਇਆ ਸੀ, ਜਦੋਂ ਕਿ ਉਸ ਦੀ ਪਤਨੀ ਸਪਨਾ, ਮਾਂ ਨਿਰਮਲਾ ਅਤੇ ਛੋਟਾ ਭਰਾ ਸਾਹਿਲ ਘਰ ਵਿੱਚ ਮੌਜੂਦ ਸਨ। ਰਾਤ 9:40 ਵਜੇ, ਸਪਨਾ ਦਾ ਭਰਾ ਸੰਜੂ ਆਪਣੇ ਤਿੰਨ ਦੋਸਤਾਂ ਨਾਲ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਜਿਵੇਂ ਹੀ ਉਹ ਪਹੁੰਚਿਆ, ਉਸ ਨੇ ਸਪਨਾ ਨੂੰ ਪੰਜ ਗੋਲੀਆਂ ਮਾਰ ਦਿੱਤੀਆਂ।”









