ਕਾਰ ਦਾ ਫੈਂਸੀ ਨੰਬਰ 1 ਕਰੋੜ 17 ਲੱਖ ਰੁਪਏ ਵਿੱਚ ਵਿਕਿਆ
Car's fancy number plate sold for Rs 1 crore 17 lakh

Car’s fancy number plate sold for Rs 1 crore 17 lakh
ਹਰਿਆਣਾ ਦੇ ਚਰਖੀ ਦਾਦਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰੋਬਾਰੀ ਨੇ ਫੈਂਸੀ ਨੰਬਰ ਲਈ 1.17 ਕਰੋੜ ਰੁਪਏ ਦੀ ਬੋਲੀ ਲਗਾਈ। ਬੋਲੀ ਲਗਾਉਣ ਵਾਲੇ ਕਾਰੋਬਾਰੀ ਦੀ ਪਛਾਣ ਅਜੇ ਤੱਕ ਸਥਾਪਿਤ ਨਹੀਂ ਹੋ ਸਕੀ ਹੈ।
ਹਰਿਆਣਾ ਦੇ ਕਾਰੋਬਾਰੀ ਨੇ ਫੈਂਸੀ ਵਾਹਨ ਨੰਬਰ ਲਈ ਉੱਚ ਬੋਲੀ ਲਗਾਈ
ਬੁੱਧਵਾਰ ਨੂੰ ਹਰਿਆਣਾ ਦੇ ਇੱਕ ਕਾਰੋਬਾਰੀ ਨੇ ਫੈਂਸੀ ਵਾਹਨ ਨੰਬਰ ਲਈ ₹1.17 ਕਰੋੜ ਦੀ ਵੱਡੀ ਬੋਲੀ ਲਗਾਈ। ਸਭ ਤੋਂ ਵੱਧ ਬੋਲੀ ਚਰਖੀ ਦਾਦਰੀ ਜ਼ਿਲ੍ਹੇ ਦੇ ਬਾਧਰਾ ਸਬ-ਡਿਵੀਜ਼ਨ ਵਿੱਚ ਫੈਂਸੀ ਨੰਬਰ “HR-88-B-8888” ਲਈ ਸੀ। ਬੋਲੀ ਲਈ ₹1,000 ਦੀ ਭਾਗੀਦਾਰੀ ਫੀਸ ਅਤੇ ₹10,000 ਦੀ ਸੁਰੱਖਿਆ ਜਮ੍ਹਾਂ ਰਕਮ ਜਮ੍ਹਾ ਕਰਵਾਈ ਗਈ ਸੀ।
‘ਮੈਨੂੰ ਨੰਬਰ ਪਸੰਦ ਆਇਆ ਅਤੇ ਮੈਂ ਅੱਗੇ ਵਧ ਗਿਆ’
ਨਾਮ ਨਾ ਦੱਸਣ ਦੀ ਸ਼ਰਤ ਤੇ ਵਿਜਨੇਸਮੈਨ ਨੇ ‘PTI’ ਨੂੰ ਦੱਸਿਆ ਕਿ ਉਹ ਭਿਵਾਨੀ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹੈ। ਉਸ ਦਾ ਪਰਿਵਾਰ ਹੁਣ ਹਰਿਆਣਾ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਰਹਿੰਦਾ ਹੈ। ਉਸ ਨੇ ਕਿਹਾ, “ਫੈਂਸੀ ਨੰਬਰ ਲਈ ਰਿਜ਼ਰਵ ਕੀਮਤ ਜਾਂ ਬੇਸ ਕੀਮਤ 50,000 ਰੁਪਏ ਸੀ ਅਤੇ ਮੈਨੂੰ ਉਮੀਦ ਨਹੀਂ ਸੀ ਕਿ ਇਹ ਅੱਗੇ ਜਾ ਕਿ ਮੈਂ 1.17 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਉਂਗਾ। ਮੈਂ ਆਪਣੇ ਮਨ ਵਿੱਚ ਕੋਈ ਖਾਸ ਰਕਮ ਨਹੀਂ ਰੱਖੀ ਸੀ ਅਤੇ ਮੈਨੂੰ ਨੰਬਰ ਪਸੰਦ ਆ ਗਿਆ। ਮੈਂ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਇਹ ਨੰਬਰ ਮੈਂ ਕਿਸ ਗੱਡੀ ਦੇ ਲਈ ਇਸਤੇਮਾਲ ਕਰਾਂਗਾ।”
ਨੰਬਰ ਪਲੇਟ ਨਿਲਾਮੀ ਪ੍ਰਕਿਰਿਆ
ਨੰਬਰ ਪਲੇਟਾਂ ਦੀ ਨਿਲਾਮੀ ਔਨਲਾਈਨ ਪੋਰਟਲ fancy.parivahan.gov.in ਰਾਹੀਂ ਕੀਤੀ ਜਾਂਦੀ ਹੈ। ਲੋਕ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 9 ਵਜੇ ਤੱਕ ਆਪਣਾ ਪਸੰਦੀਦਾ ਨੰਬਰ ਚੁਣ ਕੇ ਅਰਜ਼ੀ ਦਿੰਦੇ ਹਨ। ਫਿਰ ਬੋਲੀ ਬੁੱਧਵਾਰ ਸ਼ਾਮ 5 ਵਜੇ ਤੱਕ ਔਨਲਾਈਨ ਜਾਰੀ ਰਹਿੰਦੀ ਹੈ, ਅਤੇ ਨਿਲਾਮੀ ਦੇ ਨਤੀਜੇ ਉਸੇ ਦਿਨ ਐਲਾਨੇ ਜਾਂਦੇ ਹਨ। ਲੋਕ ਵੱਖ-ਵੱਖ ਨੰਬਰਾਂ ਲਈ ਔਨਲਾਈਨ ਬੋਲੀ ਲਗਾਉਂਦੇ ਹਨ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਨੰਬਰ ਦਿੱਤਾ ਜਾਂਦਾ ਹੈ।
ਯੂਨਿਕ ਹੈ HR 88B8888 ਨੰਬਰ
ਬੁੱਧਵਾਰ ਨੂੰ ਇੱਕ ਔਨਲਾਈਨ ਨਿਲਾਮੀ ਵਿੱਚ HR 88B8888 ਨੰਬਰ ਪਲੇਟ ਲਈ 45 ਲੋਕਾਂ ਨੇ ਅਰਜ਼ੀ ਦਿੱਤੀ। ਜਦੋਂ ਬੋਲੀ ਸ਼ੁਰੂ ਹੋਈ, ਤਾਂ ਇਸ ਨੰਬਰ ਪਲੇਟ ਲਈ ਸਿਰਫ਼ 50,000 ਰੁਪਏ ਮੰਗੇ ਗਏ ਸਨ। ਦੁਪਹਿਰ 12 ਵਜੇ ਤੱਕ, ਬੋਲੀ 88 ਲੱਖ ਰੁਪਏ ‘ਤੇ ਸੀ। ਸ਼ਾਮ 5 ਵਜੇ ਬੋਲੀ ਦੇ ਅੰਤ ਤੱਕ, ਕੀਮਤ 1.17 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਦਰਅਸਲ, 8888 ਇੱਕ ਚਾਰ-ਅੰਕਾਂ ਵਾਲਾ ਵਿਲੱਖਣ ਰਜਿਸਟ੍ਰੇਸ਼ਨ ਨੰਬਰ ਹੈ, ਜੋ ਕਿ VIP ਨੰਬਰਾਂ ਵਿੱਚ ਸਭ ਤੋਂ ਪ੍ਰਸਿੱਧ ਪੈਟਰਨਾਂ ਵਿੱਚੋਂ ਇੱਕ ਹੈ। HR 88B8888 ਵਿੱਚ ‘B’ ਵੀ 8 ਵਰਗਾ ਦਿਖਾਈ ਦਿੰਦਾ ਹੈ।








