ਮਾਨ ਸਰਕਾਰ ਵਲੋਂ PRTC ਅਤੇ ਪਨਬਸ ਦੇ ਸਾਰੇ ਕਰਮਚਾਰੀ ਮੁਅੱਤਲ, ਹੜਤਾਲ ਨੂੰ ਦੱਸਿਆ ਗੈਰ-ਕਾਨੂੰਨੀ
Mann government suspends all unskilled roadways employees, calls strike illegal

Mann government suspends all unskilled roadways employees, calls strike illegal
ਕਿਲੋਮੀਟਰ-ਅਧਾਰਤ ਬੱਸਾਂ ਦੇ ਟੈਂਡਰ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਜਲੰਧਰ ਵਿੱਚ ਅਸਥਾਈ ਕਰਮਚਾਰੀਆਂ ਦੁਆਰਾ ਚੱਲ ਰਹੀ ਹੜਤਾਲ ਵਿੱਚ ਸ਼ਾਮਲ ਸਾਰੇ ਕਰਮਚਾਰੀਆਂ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਵਿਭਾਗ ਨੇ ਇਸ ਸਬੰਧ ਵਿੱਚ ਕਰਮਚਾਰੀਆਂ ਨੂੰ ਇੱਕ ਈਮੇਲ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਗੈਰ-ਕਾਨੂੰਨੀ ਹੜਤਾਲ ਵਿੱਚ ਹਿੱਸਾ ਲੈ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਨਤੀਜੇ ਵਜੋਂ, ਉਨ੍ਹਾਂ ਨੂੰ ਰੂਟ ‘ਤੇ ਬੱਸਾਂ ਨਾ ਚਲਾਉਣ ਲਈ ਜੁਰਮਾਨਾ ਕੀਤਾ ਜਾਂਦਾ ਹੈ ਤੇ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ।
ਸਰਕਾਰੀ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ, ਅੱਜ ਮਿਤੀ 28-11-2025 ਨੂੰ ਤੁਹਾਡੇ ਸ੍ਰੀ ਬਿਰਕਮਜੀਤ ਸਿੰਘ ਕੰਡ:ਨੰ: ਸੀਟੀਸੀ-06 ਵਲੋਂ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਕੇ ਡਿਊਟੀ ਸੈਕਸ਼ਨ ਵਲੋਂ ਲਗਾਏ ਗਏ ਰੋਟੇ ਮੁਤਾਬਿਕ 380 ਕਿਲੋਮੀਟਰ ਮਿਸ ਕੀਤੇ ਗਏ ਅਤੇ ਰੂਟ ਮੁਕੇਰੀਆ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਉਪਰ ਪਨਬਸ ਦੀ ਬੱਸ ਸੇਵਾ ਨਾ ਦੇਣ ਕਾਰਨ ਪਬਲਿਕ ਵਿੱਚ ਬਦਨਾਮੀ ਹੋਈ, ਉਥੇ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵਿਭਾਗ ਦਾ 11939/- ਰੁਪਏ ਦਾ ਵਿੱਤੀ ਨੁਕਸਾਨ ਹੋਇਆ।
ਮਿਤੀ 28-11-2025 ਨੂੰ ਤੁਹਾਨੂੰ ਨਿਮਨਹਸਤਾਖਰ ਵਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ ਤੁਹਾਨੂੰ ਤੁਰੰਤ ਡਿਊਟੀ ਤੇ ਹਾਜਰ ਹੋਣ ਲਈ ਹਦਾਇਤ ਕੀਤੀ ਗਈ ਪਰ ਮਿਤੀ 29-11-2025 ਨੂੰ ਡਿਊਟੀ ਰੋਟੇ ਮੁਤਾਬਿਕ ਤੁਹਾਡੀ ਡਿਊਟੀ ਮੁਕੇਰੀਆ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਲੱਗੀ ਹੋਈ ਸੀ, ਤੁਸੀ ਅੱਜ ਮਿਤੀ 29-11-2025 ਨੂੰ ਮੁਕੇਰੀਆਂ ਤੋ ਬੱਸ ਜਲੰਧਰ ਵਰਕਸ਼ਾਪ ਵਿੱਚ ਇੰਨ ਕਰਵਾ ਦਿੱਤੀ ਅਤੇ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਗਏ ਅਤੇ 301 ਕਿਲੋਮੀਟਰ ਮਿਸ ਕੀਤੇ।
ਤੁਸੀ ਗੈਰਕਾਨੂੰਨੀ ਹੜਤਾਲ ਵਿੱਚ ਭਾਗ ਲਿਆ, ਜਿਸ ਨਾਲ ਜਿਥੇ ਵਿਭਾਗ ਦੀ ਬੱਸ ਸਰਵਿਸ ਦੀ ਬਦਨਾਮੀ ਹੋਈ, ਉਥੇ 9520/- ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਇਸ ਤਰ੍ਹਾ ਤੁਹਾਡੇ ਵਲੋਂ ਹੁਣ ਤੱਕ 21459/-ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਹੈ। ਉਪਰੋਕਤ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਵਿਭਾਗ ਦੇ ਤੁਹਾਡੇ ਨਾਲ ਕੀਤੇ ਗਏ ਐਗਰੀਮੈਂਟ ਦੀਆਂ ਸ਼ਰਤਾਂ ਨੰਬਰ-15 ਅਨੁਸਾਰ ਤੁਹਾਡੇ ਵਲੋਂ ਕੀਤੇ ਗਏ ਵਿੱਤੀ ਨੁਕਸਾਨ ਅਤੇ ਗੈਰਕਾਨੂੰਨੀ ਹੜਤਾਲ ਵਿੱਚ ਭਾਗ ਲੈਣ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ
ਵਿਭਾਗ ਨੇ ਸਾਰੇ ਕੱਚੇ ਮੁਲਾਜਮਾਂ ਨੂੰ ਇੱਕ ਈਮੇਲ ਭੇਜ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ।










