Jalandhar

ਜਲੰਧਰ ਬੱਸ ਅੱਡੇ ’ਚ ਫੈਲੇ ਭ੍ਰਿਸ਼ਟਾਚਾਰ ਲਈ ਜੀਐੱਮ ਜ਼ਿੰਮੇਵਾਰ !

GM responsible for corruption at Jalandhar bus stand!

GM responsible for corruption at Jalandhar bus stand!

ਪੰਜਾਬ ਰੋਡਵੇਜ਼ ਸ਼ਡਿਊਲਡ ਕਾਸਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਜੰਗ ਬਹਾਦਰ ਦੀ ਪ੍ਰਧਾਨਗੀ ਹੇਠ ਕੀਤੀ। ਮੀਟਿੰਗ ਬਾਅਦ ਜਥੇਬੰਦੀ ਦੇ ਚੇਅਰਮੈਨ ਸੁਲਵਿੰਦਰ ਕੁਮਾਰ ਨੇ ਕਿਹਾ ਕਿ ਮੀਟਿੰਗ ’ਚ ਕਿੱਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ, ਬਜਟ ’ਚ ਪੈਸੇ ਰੱਖ ਕੇ ਸਰਕਾਰ 2000 ਬੱਸਾਂ ਨਵੀਆਂ ਪਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿਕਮੇ ਅੰਦਰ ਮੁਲਾਜ਼ਮਾਂ ਦੀਆਂ ਲਟਕਾਈਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ, ਦੱਬਿਆ ਹੋਇਆ 16 ਫੀਸਦੀ ਡੀਏ ਤੁਰੰਤ ਦਿੱਤਾ ਜਾਵੇ, ਪਿਛਲੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ। ਮੀਟਿੰਗ ’ਚ ਸਮੁੱਚੇ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਪੰਜਾਬ ਰੋਡਵੇਜ਼ ਬਚਾਉਣਾ ਹੈ ਤਾਂ ਭ੍ਰਿਸ਼ਟਾਚਾਰ ਰੋਕੀ ਜਾਵੇ, ਟਰਾਂਸਪੋਰਟ ਮੰਤਰੀ ਤੇ ਡਾਇਰੈਕਟਰ ਨੂੰ ਚੱਲਦਾ ਕੀਤਾ ਜਾਵੇ। ਸੀਐੱਸਪੀਓ ਦਾ ਚਾਰਜ ਇਕ ਜੂਨੀਅਰ ਅਫਸਰ ਮਨਿੰਦਰ ਪਾਲ ਸਿੰਘ ਜੀਐੱਮ-1 ਨੂੰ ਦੇਣ ਦੀ ਵੀ ਸਖਤ ਨਿਖੇਧੀ ਕੀਤੀ ਗਈ। ਜਲੰਧਰ ਦੇ ਬੱਸ ਸਟੈਂਡ ’ਚ ਫੈਲੇ ਭ੍ਰਿਸ਼ਟਾਚਾਰ ਲਈ ਜੀਐੱਮ ਡੀਪੂ-1 ਜ਼ਿੰਮੇਵਾਰ ਹੈ। ਆਗੂਆਂ ਨੇ ਮੰਗ ਕੀਤੀ ਤੇ ਕਰਪਟ ਅਫਸਰਾਂ ਨੂੰ ਮਹਿਕਮੇ ’ਚੋਂ ਬਾਹਰ ਕੀਤਾ ਜਾਵੇ। 

Back to top button