JalandharPunjab

ਹਿੰਦੂ ਨੇਤਾ ਸੁਰੀ ਦੇ ਕਤਲ ‘ਤੇ ਲੱਡੂ ਵੰਡਣ ਵਾਲੇ ਦੀ ਅਸਲੀਅਤ ਆਈ ਸਾਹਮਣੇ! ਸੂਰੀ ਦੇ ਕਾਤਲ ਨੇ ਕਬੂਲਿਆ ਜੁਰਮ,ਕਿਹਾ ਕੋਈ ਪਛਤਾਵਾ ਨਹੀਂ

ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦੇ ਕਤਲ ‘ਤੇ ਲੱਡੂ ਵੰਡਣ ਵਾਲੇ ਦੀ ਅਸਲੀਅਤ ਸਾਹਮਣੇ ਆਈ ਹੈ।
ਇਕ ਟਵੀਟ ਵਿਚ ਸਾਹਮਣੇ ਆਇਆ ਹੈ ਕਿ ਉਹ ਖਾਲਿਸਤਾਨੀ ਸਮਰਥਕ ਰਹੀ ਅੰਮ੍ਰਿਤ ਕੌਰ ਦਾ ਪਤੀ ਹੈ। ਉਸਦੀ ਲੱਡੂ ਵੰਡਦੀ ਦੀ ਵੀਡੀਓ ਵਾਇਰਲ ਹੋਈ ਸੀ। ਇਹ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਜਲੰਧਰ ਬਾਈਪਾਸ ਲੁਧਿਆਣਾ ਦੀ ਹੈ।

ਸੂਰੀ ਦੇ ਕਾਤਲ ਨੇ ਕਬੂਲਿਆ ਜੁਰਮ,ਕਿਹਾ ਕੋਈ ਪਛਤਾਵਾ ਨਹੀਂ

ਸ਼ਿਵ ਸੈਨਾ ਟਕਸਾਲੀ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੰਦੀਪ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਸੰਦੀਪ ਸਿੰਘ ਨੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ।

ਸੂਤਰਾਂ ਮੁਤਾਬਕ ਸੰਦੀਪ ਨੇ ਦੱਸਿਆ ਕਿ ਉਹ ਪਹਿਲਾਂ ਵੀ ਸੁਧੀਰ ਸੂਰੀ ਨੂੰ ਮਾਰਨਾ ਚਾਹੁੰਦਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਧੀਰ ਸੂਰੀ ਉਨ੍ਹਾਂ ਦੀ ਦੁਕਾਨ ਨੇੜੇ ਧਰਨੇ ‘ਤੇ ਬੈਠਾ ਹੈ। ਇਸ ਤੋਂ ਬਾਅਦ ਉਹ ਤੁਰੰਤ ਉਥੇ ਪਹੁੰਚਿਆ ਅਤੇ ਉਥੇ ਮੌਜੂਦ ਪੁਲਸ ਨੂੰ ਦੇਖਿਆ। ਹਾਲਾਂਕਿ ਇਸ ਨਾਲ ਵੀ ਉਨ੍ਹਾਂ ਦਾ ਗੁੱਸਾ ਠੰਢਾ ਨਹੀਂ ਹੋਇਆ ਅਤੇ ਉਨ੍ਹਾਂ ਨੇ ਮੌਕਾ ਮਿਲਦੇ ਹੀ ਗੋਲੀ ਚਲਾ ਦਿੱਤੀ।

ਸ਼ਿਵਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਕਰਨ ਵਾਲੇ 31 ਸਾਲਾ ਸੰਦੀਪ ਸਿੰਘ ਸੰਨੀ ਸੋਸ਼ਲ ਮੀਡੀਆ ‘ਤੇ ਸਮੁਦਾਇ ਵਿਸ਼ੇਸ਼ ਨੂੰ ਲੈ ਕੇ ਦਿੱਤੇ ਗਏ ਸੂਰੀ ਦੇ ਬਿਆਨਾਂ ਤੋਂ ਗੁੱਸੇ ‘ਚ ਸੀ । ਇਸ ਕਾਰਨ ਉਸ ਨੇ ਮੌਕਾ ਪਾ ਕੇ ਸੂਰੀ ਦੀ ਹੱਤਿਆ ਕਰ ਦਿੱਤੀ ।

ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਰੋਪੀ ਨੇ ਸੋਸ਼ਲ ਮੀਡੀਆ ‘ਤੇ ਸੂਰੀ ਦੇ ਕਾਫੀ ਵੀਡਿਓ ਦੇਖੇ ਸੀ, ਹਾਲਾਂਕਿ ਸਾਹਮਣੇ ਤੋਂ ਉਸ ਨੇ ਸੂਰੀ ਨੂੰ ਧਰਨੇ ਦੌਰਾਨ ਹੀ ਦੇਖਿਆ ਸੀ। ਸੰਨੀ ਨੇ ਪੁਲਸ ਸਾਹਮਣੇ ਖੁਲਾਸਾ ਕੀਤਾ ਕਿ ਉਹ ਸੂਰੀ ਵਲੋਂ ਸੋਸ਼ਲ ਮੀਡੀਆ ‘ਤੇ ਸਿੱਖਾਂ ਖਿਲਾਫ ਦਿੱਤੀ ਗਈ ਬਿਆਨ ਬਾਜ਼ੀ ਤੋਂ ਨਾਰਾਜ਼ ਸੀ। ਸੰਦੀਪ ਸੰਨੀ ਦੇ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਗਰਮ ਖਿਆਲੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ ਅਤੇ ਅਕਸਰ ਉਨ੍ਹਾਂ ਦੇ ਸਮਾਗਮਾਂ ‘ਚ ਜਾਂਦਾ ਸੀ।

Leave a Reply

Your email address will not be published. Required fields are marked *

Back to top button